JALANDHAR WEATHER

ਮੇਜਰ ਸਿਮਰਤਰਾਜਦੀਪ ਸਿੰਘ ਨੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਕੇ ਨੋਜਵਾਨ ਦੀ ਬਚਾਈ ਜਾਨ

ਸੁਨਾਮ ਊਧਮ ਸਿੰਘ ਵਾਲਾ,18 ਜੂਨ (ਸਰਬਜੀਤ ਸਿੰਘ ਧਾਲੀਵਾਲ)-ਬੀਤੇ ਦਿਨ 40 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਹੇ ਹਵਾਈ ਜਹਾਜ਼ 'ਚ ਸਫ਼ਰ ਕਰ ਰਹੇ ਇਕ ਨੌਜਵਾਨ ਦੀ ਚਿੰਤਾਜਨਕ ਹਾਲਤ ਬਣ ਜਾਣ 'ਤੇ ਸੁਨਾਮ ਨੇੜਲੇ ਪਿੰਡ ਚੱਠੇ ਨਨਹੇੜਾ ਦੇ ਫ਼ੌਜ 'ਚ ਤਾਇਨਾਤ ਡਾਕਟਰ ਮੇਜਰ ਵਲੋਂ ਜਾਨ ਬਚਾਉਣ ਦੇ ਇਨਸਾਨੀਅਤ ਭਰੇ ਉੱਦਮ ਦੀ ਹਰ ਪਾਸੇ ਸਲਾਘਾ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਚੰਦ ਸਿੰਘ ਚੱਠਾ ਦੇ ਸਪੁੱਤਰ ਅਤੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਅੰਮ੍ਰਿਤਰਾਜਦੀਪ ਸਿੰਘ ਚੱਠਾ ਦੇ ਭਰਾ ਮੇਜਰ ਸਿਮਰਤਰਾਜਦੀਪ ਸਿੰਘ ਚੱਠਾ ਜੋ ਕਿ ਪੱਛਮੀ ਕਮਾਂਡ ਦੀ ਐਮਰਜੈਂਸੀ ਸੇਵਾ ਵਿਚ ਮੈਡੀਕਲ ਅਫ਼ਸਰ ਵਜੋਂ ਤੈਨਾਤ ਹਨ ਬੀਤੀ ਸ਼ਾਮ ਗੋਆ ਤੋਂ ਇਕ ਫਲਾਈਟ ਰਾਹੀ ਪੱਛਮੀ ਕਮਾਂਡ ਚੰਡੀਮੰਦਰ ਦੇ ਹਸਪਤਾਲ ਆ ਰਹੇ ਸਨ ਕਿ ਇਸ ਦੌਰਾਨ ਹਵਾਈ ਜਹਾਜ਼ 'ਚ ਸਫ਼ਰ ਕਰ ਰਹੇ ਇਕ 27 ਸਾਲਾਂ ਦੇ ਨੌਜਵਾਨ ਜਿਸ ਨੂੰ ਕਿ ਸਾਹ ਦੀ ਤਕਲੀਫ ਸੀ, ਅਚਾਨਕ ਉਸਦੀ ਹਾਲਤ ਬਹੁਤ ਹੀ ਚਿੰਤਾਜਨਕ ਬਣ ਗਈ। ਜਿਸ ਤੇ ਮੇਜਰ ਸਿਮਰਤਰਾਜਦੀਪ ਸਿੰਘ ਚੱਠਾ ਨੇ ਮਰੀਜ ਦੀ ਜਾਂਚ ਕਰਨ ਉਪਰੰਤ ਤੁਰੰਤ 40 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਹੇ ਹਵਾਈ ਜਹਾਜ਼ ਦੇ ਪਾਇਲਟ ਨੂੰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਬੇਨਤੀ ਕੀਤੀ ਤਾਂ ਜੋ ਨੌਜਵਾਨ ਦੀ ਜਾਨ ਬਚਾਈ ਜਾ ਸਕੇ। ਪਾਇਲਟ ਨੇ ਏ.ਟੀ.ਸੀ ਤੋਂ ਇਜਾਜ਼ਤ ਲੈ ਕੇ ਮੁੰਬਈ ਵਿਖੇ ਜਹਾਜ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਤੁਰੰਤ ਮੈਡੀਕਲ ਸੇਵਾਵਾ ਮਿਲਣ ਨਾਲ ਨੌਜਵਾਨ ਦੀ ਜਾਨ ਬਚਾਈ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ