JALANDHAR WEATHER

ਡੀ.ਐਸ.ਪੀ ਅਤੁਲ ਸੋਨੀ ਨੇ ਵੱਖ ਵੱਖ ਮੁਲਜਮਾਂ ਦੇ ਘਰਾਂ ਦੀ ਕੀਤੀ ਚੈਕਿੰਗ

ਗੁਰੂ ਹਰ ਸਹਾਇ, 17 ਜੂਨ (ਕਪਿਲ ਕੰਧਾਰੀ)-ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਅਤੇ ਫਿਰੋਜਪੁਰ ਦੇ ਐਸ.ਐਸ.ਪੀ ਮੈਡਮ ਸੋਮਿਆ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗੁਰੂ ਹਰ ਸਹਾਇ ਦੇ ਡੀ.ਐਸ.ਪੀ ਅਤੁਲ ਸੋਨੀ ਵਲੋਂ ਭਾਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਵੱਖ ਵੱਖ ਮੁਲਜਮਾਂ ਦੇ ਘਰਾਂ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੌਕੇ ਡੀ.ਐਸ.ਪੀ ਅਤੁਲ ਸੋਨੀ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋ ਜਿਨ੍ਹਾਂ ਮੁਲਜਮਾਂ ਤੇ ਪਹਿਲਾ ਹੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕਦਮੇ ਦਰਜ ਹਨ ਅਤੇ ਬੇਲ ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ ਜਾ ਹਾਲੇ ਫਰਾਰ ਹਨ ਉਨ੍ਹਾਂ ਦੇ ਘਰਾਂ ਦੀ ਉਨ੍ਹਾਂ ਵਲੋਂ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਅਤੇ ਨਾਲ ਇਹ ਵੀ ਦੇਖਿਆ ਗਿਆ ਕਿ ਇਹ ਵਿਅਕਤੀ ਪਹਿਲਾਂ ਦੀ ਤਰ੍ਹਾ ਹੀ ਮਾੜੇ ਕੰਮ ਕਰ ਰਹੇ ਹਨ ਜਾ ਹੁਣ ਇਹ ਮਾੜੇ ਕੰਮ ਛੱਡ ਚੁੱਕੇ ਹਮ। ਇਸ ਮੌਕੇ ਉਨ੍ਹਾਂ ਇਨ੍ਹਾਂ ਸਾਰੇ ਹੀ ਮੁਲਜਮਾਂ ਨੂੰ ਅਪੀਲ ਕੀਤੀ ਕਿ ਉਹ ਇਹ ਸਾਰੇ ਮਾੜੇ ਕੰਮ ਛੱਡ ਦੇਣ ਕਿਉਂਕਿ ਏਜੇਹੇ ਮਾੜੇ ਕੰਮਾਂ ਦਾ ਨਤੀਜ਼ਾ ਅੰਤ ਵਿਚ ਮਾੜਾ ਹੀ ਹੁੰਦਾ ਹੈ ਤੇ ਉਹ ਪਹਿਲਾਂ ਵੀ ਉਨ੍ਹਾਂ ਵਲੋ ਕਿਤੇ ਗਏ ਮਾੜੇ ਕੰਮ ਦਾ ਨਤੀਜਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋ ਲਗਾਤਾਰ ਹੀ ਗੁਰੂ ਹਰ ਸਹਾਇ ਹਲਕੇ ਵਿਚ ਨਸ਼ਾ ਵੇਚਣ ਵਾਲਿਆਂ ਅਤੇ ਮਾੜੇ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਜੇਕਰ ਕੋਈ ਵੀ ਵਿਅਕਤੀ ਮਾੜਾ ਕੰਮ ਕਰਦਾ ਦਿਖਾਈ ਦਿੱਤਾ ਤਾਂ ਉਹ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ ਤੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ