JALANDHAR WEATHER

ਮੈਨੂੰ ਖੁਸ਼ੀ ਹੈ ਕਿ ਸਪੀਕਰ ਨੇ ਐਮਰਜੈਂਸੀ ਦੀ ਸਖ਼ਤ ਨਿੰਦਾ ਕੀਤੀ-ਪ੍ਰਧਾਨ ਮੰਤਰੀ

ਨਵੀ ਦਿੱਲੀ, 26 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਪੀਕਰ ਨੇ ਐਮਰਜੈਂਸੀ ਦੀ ਸਖ਼ਤ ਨਿੰਦਾ ਕੀਤੀ, ਉਸ ਸਮੇਂ ਦੌਰਾਨ ਹੋਈਆਂ ਵਧੀਕੀਆਂ ਨੂੰ ਉਜਾਗਰ ਕੀਤਾ ਅਤੇ ਜਿਸ ਤਰੀਕੇ ਨਾਲ ਲੋਕਤੰਤਰ ਦਾ ਗਲਾ ਘੁੱਟਿਆ ਗਿਆ, ਉਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਾਰਿਆਂ ਦੇ ਸਨਮਾਨ 'ਚ ਚੁੱਪ ਵੱਟ ਕੇ ਖੜ੍ਹੇ ਰਹਿਣਾ ਵੀ ਇਕ ਸ਼ਾਨਦਾਰ ਇਸ਼ਾਰਾ ਸੀ। ਜਿਨ੍ਹਾਂ ਨੇ 50 ਸਾਲ ਪਹਿਲਾਂ ਐਮਰਜੈਂਸੀ ਲਾਈ ਸੀ, ਪਰ ਅੱਜ ਦੇ ਨੌਜਵਾਨਾਂ ਲਈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸੰਵਿਧਾਨ ਨੂੰ ਲਤਾੜਿਆ ਜਾਂਦਾ ਹੈ, ਲੋਕ ਰਾਇ ਨੂੰ ਦਬਾਇਆ ਜਾਂਦਾ ਹੈ ਅਤੇ ਸੰਸਥਾਵਾਂ ਨੂੰ ਤਬਾਹ ਕੀਤਾ ਜਾਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ