JALANDHAR WEATHER

ਖੈਰੜ-ਅੱਛਰਵਾਲ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ

ਕੋਟਫ਼ਤੂਹੀ, 17 ਜੂਨ (ਅਟਵਾਲ)-ਪਿੰਡ ਖੈਰੜ-ਅੱਛਰਵਾਲ ਦੀ ਮਸਜਿਦ ਅੱਬੂ ਬਕਰ ਵਿਖੇ ਪਿਛਲੇ ਸਾਲਾਂ ਦੀ ਤਰਾਂ, ਇਸ ਸਾਲ ਵੀ ਸਥਾਨਕ ਇਲਾਕੇ ਦੇ ਸਮੂਹ ਮੁਸਲਿਮ ਭਾਈ ਚਾਰੇ ਦੇ ਸਹਿਯੋਗ ਨਾਲ ਹਾਫ਼ਜ਼ ਇਨਾਮਲ ਹੱਕ ਦੀ ਅਗਵਾਈ ਵਿਚ ਈਦ-ਉਲ-ਅਜ਼ਹਾ ਬਕਰੀਦ ਦੀ ਨਮਾਜ਼ ਅਦਾ ਕੀਤੀ ਗਈ, ਇਸ ਮੌਕੇ ਸਰਬੱਤ ਦੇ ਭਲੇ ਲਈ, ਦੇਸ਼ ਵਿਚ ਅਮਨ-ਅਮਾਨ ਸ਼ਾਂਤੀ ਤੇ ਆਪਸੀ ਭਾਈ ਚਾਰੇ ਲਈ ਦੁਆ ਕੀਤੀ ਗਈ। ਇਸ ਮੌਕੇ ਜਮੀਲਾ ਰਾਣੀ ਪਤਨੀ ਸਵ: ਬਾਬੂ ਦਿਲ ਖੁਰਸ਼ੀਦ ਮੁਹੰਮਦ ਖੈਰੜ-ਅੱਛਰਵਾਲ, ਰੌਸ਼ਨ ਮੁਹੰਮਦ ਯੂ. ਕੇ., ਗੁਲਜ਼ਾਰ ਮੁਹੰਮਦ ਗੋਂਦਪੁਰ ਵਲੋਂ ਮਠਿਆਈਆਂ ਦਾ ਲੰਗਰ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਪ੍ਰਧਾਨ ਰੌਸ਼ਨ ਮੁਹੰਮਦ ਯੂ. ਕੇ, ਮੁਖ਼ਤਿਆਰ ਮੁਹੰਮਦ, ਆਰਿਫ਼ ਖਾਨ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ