JALANDHAR WEATHER

ਡੀ.ਐਸ.ਪੀ ਅਤੁਲ ਸੋਨੀ ਨੇ ਭਾਰਤ ਪਾਕ ਬਾਰਡਰ ਦੇ ਨਾਲ ਲੱਗਦੇ ਪਿੰਡ ਗ਼ਜ਼ਨੀ ਵਾਲਾ ਵਿਖੇ ਲਗਾਇਆ ਨਸ਼ਿਆ ਵਿਰੋਧੀ ਸੈਮੀਨਾਰ

ਗੁਰੂ ਹਰ ਸਹਾਇ, 15 ਜੂਨ (ਕਪਿਲ ਕੰਧਾਰੀ)-ਗੁਰੂ ਹਰ ਸਹਾਇ ਵਿਖੇ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਗੁਰੂ ਹਰ ਸਹਾਇ ਦੇ ਡੀਐਸਪੀ ਅਤੁਲ ਸੋਨੀ ਵਲੋਂ ਅੱਜ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਕੋਲ ਵਸਦੇ ਪਿੰਡ ਗ਼ਜ਼ਨੀ ਵਾਲਾ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰਨ ਦੇ ਲਈ ਇੱਕ ਨਸ਼ਾ ਵਿਰੋਧੀ ਸੈਮੀਨਾਰ ਲਾਇਆ ਗਿਆ। ਇਸ ਮੌਕੇ ਡੀ.ਐਸ.ਪੀ ਅਤੁਲ ਸੋਨੀ ਵਲੋਂ ਪਿੰਡ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਿੱਥੇ ਜਾਗਰੂਕ ਕੀਤਾ ਗਿਆ। ਉੱਥੇ ਹੀ ਉਨ੍ਹਾਂ ਨੂੰ ਕਿਹਾ ਕੀ ਜੇਕਰ ਉਨ੍ਹਾਂ ਨੂੰ ਕੋਈ ਵੀ ਨਸ਼ੇ ਦੇ ਸਮਗਲਾਂ ਸੰਬੰਧੀ ਜਾਣਕਾਰੀ ਜਾਂ ਨਸ਼ੇ ਸੰਬੰਧੀ ਪਤਾ ਲੱਗੇ ਤਾਂ ਤੁਰੰਤ ਉਨ੍ਹਾਂ ਨੂੰ ਫੋਨ ਤੇ ਸੂਚਿਤ ਕਰਨ ਤਾਂ ਜੋ ਉਸ ਨਸ਼ੇ ਦੇ ਸਮਗਲਰ ਸੰਬੰਧੀ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ