JALANDHAR WEATHER

ਚਹੇੜੂ ਲਾਗੇਂ ਜੀ.ਟੀ.ਰੋਡ 'ਤੇ ਖੜ੍ਹੇ ਟਰੱਕ ਨਾਲ ਟਕਰਾਈ ਇਨੋਵਾ ਗੱਡੀ ਦੋ ਵਿਅਕਤੀਆਂ ਦੀ ਮੌਤ, ਚਾਰ ਜ਼ਖਮੀ

ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ)-ਵਿਦੇਸ਼ ਤੋਂ ਆਈ ਲੜਕੀ ਨੂੰ ਏਅਰਪੋਰਟ ਤੋਂ ਵਾਪਸ ਲੈ ਕੇ ਆ ਰਹੇ ਇਕ ਪਰਿਵਾਰ ਨਾਲ ਅੱਜ ਜੀ.ਟੀ.ਰੋਡ 'ਤੇ ਚਹੇੜੂ ਲਾਗੇਂ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਕਾਰਨ ਕਾਰ ਡਰਾਈਵਰ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਗੱਡੀ 'ਚ ਸਵਾਰ ਚਾਰ ਮੈਂਬਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਮ੍ਰਿਤਕ ਵਿਅਕਤੀਆਂ ਦੀ ਪਛਾਣ ਰਜਿੰਦਰ ਸਿੰਘ, ਵਾਸੀ ਮੁਰਾਦਪੁਰ ਥਾਣਾ ਸਿਟੀ ਤਰਨ ਤਾਰਨ ਤੇ ਆਤੀਕ ਵਾਸੀ ਬਚਣੋਂ ਗੋਬਿੰਦਵਾਲ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਦਿਲਸ਼ਾਦ, ਜਾਹੁਲ, ਇਸਤਕਾਰ ਤੇ ਗੋਸਾਮੀਆਂ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ