JALANDHAR WEATHER

ਮਾਲਵਾ ਦੇ ਤਪਾ ਖੇਤਰ 'ਚ ਝੋਨੇ ਦੀ ਲਵਾਈ ਹੋਈ ਸ਼ੁਰੂ

ਤਪਾ ਮੰਡੀ, 15 ਜੂਨ (ਵਿਜੇ ਸ਼ਰਮਾ )-ਮਾਲਵਾ ਦੇ ਤਪਾ ਖੇਤਰ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਕਿਉਂਕਿ ਕਿਸਾਨਾਂ ਵਲੋਂ ਕਾਫ਼ੀ ਦਿਨ ਪਹਿਲਾਂ ਹੀ ਖੇਤਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਪਾਣੀ ਨਾਲ ਖੇਤਾਂ ਨੂੰ ਨੱਕੋ ਨੱਕ ਭਰਿਆ ਜਾ ਰਿਹਾ ਹੈ। ਜਿਸ ਕਰਕੇ ਕਿਸਾਨ ਪ੍ਰਵਾਸੀ ਮਜ਼ਦੂਰਾਂ ਤੋਂ ਝੋਨਾ ਲਗਵਾ ਰਹੇ ਹਨ । ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੇ ਟਰੈਕਟਰ ਟਰਾਲੀਆਂ ਨਾਲ ਵੇਖੇ ਜਾ ਸਕਦੇ ਹਨ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਖੇਤਾਂ ਵਿਚ ਲਿਆ ਕੇ ਝੋਨੇ ਦੀ ਫ਼ਸਲ ਲਗਾਈ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ