JALANDHAR WEATHER

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਸਾਥੀ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਕੀਤਾ ਕਾਬੂ

ਸੰਗਤ ਮੰਡੀ, 15 ਜੂਨ ( ਦੀਪਕ ਸ਼ਰਮਾ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਬੀਤੇ ਚਾਰ ਦਿਨ ਪਹਿਲਾਂ ਬਣੇ ਆਮ ਆਦਮੀ ਮਹੱਲਾ ਕਲੀਲਿਕ ਨੂੰ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਮਹੱਲਾ ਕਲੀਨਿਕ ਵਿਚੋਂ ਏਸੀ ਅਨਵੇਟਰ ਬੈਂਟਰਾ ਅਤੇ ਛੱਤ ਵਾਲਾ ਪੱਖਾ ਚੋਰੀ ਕਰ ਲਿਆ ਗਿਆ ਸੀ, ਜਿਸ ਦੀ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਮੁੱਖਬਰੀ ਦੀ ਇਤਲਾਹ ਤੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਦੋ ਸਕੇ ਭਰਾਵਾਂ ਅਤੇ ਉਨਾਂ ਦੇ ਸਾਥੀ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦੇ ਹੋਏ ਬਠਿੰਡਾ ਦਿਹਾਤੀ ਦੇ ਡੀ.ਐਸ.ਪੀ. ਮਨਜੀਤ ਸਿੰਘ ਨੇ ਦੱਸਿਆ ਹੈ ਕਿ ਖਾਸ ਮੁੱਖਵਰੀ ਦੀ ਇਤਲਾਹ ਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਾਸੋਂ ਚੋਰੀ ਕੀਤਾ ਗਿਆ ਏਸੀ ਬੈਟਰਾਂ ਇਨਵੇਟਰ ਅਤੇ ਛੱਤ ਵਾਲਾ ਪੱਖਾ ਵੀ ਬਰਾਮਦ ਕਰਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਸੇਵਕ ਸਿੰਘ ਅਤੇ ਰਵੀ ਸਿੰਘ ਦੋਨੋਂ ਆਪਸ ਵਿਚ ਸਕੇ ਭਰਾ ਹਨ ਅਤੇ ਮਨਪ੍ਰੀਤ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਵੀ ਇਨ੍ਹਾਂ ਦਾ ਸਾਥੀ ਹੈ। ਡੀ.ਐਸ.ਪੀ. ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਕਿ ਹੋਰ ਵੀ ਡੁੰਘਾਈ ਨਾਲ ਜਾਂਚ ਕੀਤੀ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ