JALANDHAR WEATHER

ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ-ਨਰਿੰਦਰ ਅਜਨੋਹਾ

ਕੋਟਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟਫ਼ਤੂਹੀ ਦੀ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਵਿੱਤ ਸਕੱਤਰ ਹਰਮਨੋਜ ਕੁਮਾਰ ਦੀ ਸਰਪ੍ਰਸਤੀ ਹੇਠ ਅਜਨੋਹਾ ਵਿਖੇ ਹੋਈ।ਮੀਟਿੰਗ ਵਿਚ ਅਧਿਆਪਕ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਵਿਭਾਗ ਵਲੋਂ ਵੱਖ-ਵੱਖ ਵੈਚਾਂ ਦੀ ਮਾਸਟਰ ਕਾਡਰ ਦੀ ਸੀਨੀਅਰਤਾ ਵਿਚ ਬਹੁਤ ਗ਼ਲਤੀਆਂ ਹਨ, ਜਿਵੇਂ ਕਿ ਬਾਰ-ਬਾਰ ਸੀਨੀਅਰਤਾ ਸੋਧਣ ਅਤੇ ਅਧਿਆਪਕਾਂ ਕੋਲੋਂ ਇਤਰਾਜ਼ ਲੈਣ ਉਪਰੰਤ ਵੀ ਕੋਈ ਵੀ ਲੋੜੀਂਦੀ ਸੋਧ ਵਿਭਾਗ ਵਲੋਂ ਨਹੀਂ ਕੀਤੀ ਗਈ, ਕਈ ਅਧਿਆਪਕਾਂ ਦੀ ਜੁਆਇਨਿੰਗ ਮਿਤੀ ਗਲਤ ਹੈ, ਕਈ ਅਧਿਆਪਕਾਂ ਦੇ ਹੋਰ ਵੇਰਵੇ ਗਲਤ ਹਨ, ਵਾਰ ਵਾਰ ਅਧਿਆਪਕਾਂ ਵਲੋਂ ਇਸ ਸੰਬੰਧੀ ਇਤਰਾਜ਼ ਭੇਜਣ ਦੇ ਬਾਵਜੂਦ ਵੀ ਵਿਭਾਗ ਵਲੋਂ ਇਹ ਗ਼ਲਤੀਆਂ ਵਿਚ ਸੋਧ ਨਹੀਂ ਕੀਤੀ ਗਈ। ਆਗੂਆਂ ਵਲੋਂ ਮੰਗ ਕੀਤੀ ਗਈ ਕਿ ਮਾਸਟਰ ਕਾਡਰ ਦੀ ਸੀਨੀਅਰਤਾ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ ਅਤੇ ਅਧਿਆਪਕਾਂ ਦੇ ਸੀਨੀਅਰਤਾ ਸੰਬੰਧੀ ਭਰਮ ਭੁਲੇਖੇ ਦੂਰ ਕਰ ਕੇ ਇਕ ਵਾਰ ਸਹੀ ਅਤੇ ਨਿਰਪੱਖ ਸੀਨੀਅਰਤਾ ਸੂਚੀ ਜਾਰੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਵਿਭਾਗ ਨੂੰ ਵੀ ਆਉਣ ਵਾਲੇ ਸਮੇਂ ਵਿਚ ਜਦੋਂ ਤਰੱਕੀਆਂ ਹੁੰਦੀਆਂ ਹਨ ਉਸ ਸਮੇਂ ਕੋਰਟ ਕੇਸਾਂ ਤੋਂ ਬਚਿਆ ਜਾ ਸਕੇ ਜਿਸ ਦੇ ਲਈ ਵਿਭਾਗ ਦੀ ਖੱਜਲ ਖੁਆਰੀ ਹੁੰਦੀ ਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ