JALANDHAR WEATHER

ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਭੇਜੀ 19 ਟਨ ਰਾਹਤ ਸਮੱਗਰੀ

ਨਵੀਂ ਦਿੱਲੀ, 13 ਜੂਨ - ਭਾਰਤ ਨੇ ਅੱਜ 19 ਟਨ ਮਾਨਵਤਾਵਾਦੀ ਅਤੇ ਆਫ਼ਤ ਰਾਹਤ (ਐਚ.ਏ.ਡੀ.ਆਰ.) ਸਮੱਗਰੀ ਪਾਪੂਆ ਨਿਊ ਗਿਨੀ ਦੇ ਐਂਗਾ ਸੂਬੇ ਨੂੰ ਭੇਜੀ, ਜੋ ਕਿ ਜ਼ਮੀਨ ਖਿਸਕਣ ਦੀ ਮਾਰ ਹੇਠ ਹੈ। ਪਿਛਲੇ ਮਹੀਨੇ ਦੇ ਅਖੀਰ ਵਿਚ ਭਾਰਤ ਨੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਟਾਪੂ ਦੇਸ਼ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਉਸ ਦੇਸ਼ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਜ਼ਮੀਨ ਖਿਸਕਣ ਨਾਲ 2,000 ਤੋਂ ਵੱਧ ਲੋਕ ਮਾਰੇ ਗਏ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ ਵਿਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਭਾਰਤ ਨੇ ਨਜ਼ਦੀਕੀ ਭਾਈਵਾਲ ਨੂੰ 10 ਲੱਖ ਅਮਰੀਕੀ ਡਾਲਰ ਦੀ ਤੁਰੰਤ ਸਹਾਇਤਾ ਦਾ ਐਲਾਨ ਕੀਤਾ ਹੈ। ਘੋਸ਼ਣਾ ਦੇ ਅਨੁਸਾਰ, ਲਗਭਗ 19 ਟਨ ਰਾਹਤ ਸਮੱਗਰੀ ਦੀ ਸਪਲਾਈ ਲੈ ਕੇ ਇਕ ਫਲਾਈਟ ਅੱਜ ਪਾਪੂਆ ਨਿਊ ਗਿਨੀ ਲਈ ਰਵਾਨਾ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ