'ਇੰਡੀਆ' ਗੱਠਜੋੜ ਦੀਆਂ ਪਾਰਟੀਆਂ ਸਮਾਜ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ : ਪ੍ਰਧਾਨ ਮੰਤਰੀ ਮੋੋਦੀ
ਬੋਕਾਰੋ (ਝਾਰਖੰਡ), 10 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਨਕਿਆਰੀ, ਬੋਕਾਰੋ ਵਿਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ 'ਇੰਡੀਆ' ਗੱਠਜੋੜ ‘ਤੇ ਤਿੱਖਾ ਸਿਆਸੀ ਹਮਲਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਝਾਰਖੰਡ ਵਿਚ ਭਾਜਪਾ ਸਰਕਾਰ ਦੇ ਨਾਅਰੇ ਦੇ ਨਾਲ-ਨਾਲ ਲੋਕਾਂ ਨੂੰ ਰੋਟੀ- ਬੇਟੀ- ਮਾਟੀ ਦਾ ਨਾਅਰਾ ਦਿੱਤਾ ਅਤੇ ਕਿਹਾ ਕਿ ਬੋਕਾਰੋ ਵਿਚ ਲੋਕਾਂ ਦਾ ਜੋਸ਼ ਅਤੇ ਜਨੂੰਨ ਬਹੁਤ ਜ਼ਿਆਦਾ ਹੈ। ਝਾਰਖੰਡ ਵਿਚ ਭਾਜਪਾ-ਐਨ.ਡੀ.ਏ. ਦੀ ਸਰਕਾਰ ਬਣਨਾ ਤੈਅ ਹੈ।