ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰਾਂਗੇ ਜ਼ਫ਼ਰਨਾਮਾ ਨਾਟਕ ਦਾ ਮੰਚਨ - ਗਿੱਲ
ਸ੍ਰੀ ਅਨੰਦਪੁਰ ਸਾਹਿਬ ,11 ਨਵੰਬਰ (ਜੇ. ਐਸ. ਨਿੱਕੂਵਾਲ) - ਪੰਜਾਬ ਲੋਕ ਰੰਗ ਕੈਲੇਫੋਰਨੀਆਂ ਵਲੋਂ ਸਤਿਕਾਰ ਰੰਗਮੰਚ ਮੁਹਾਲੀ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ 'ਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਦੇਸ਼ ਨਾਲ ਜ਼ਫ਼ਰਨਾਮਾ ਨਾਟਕ ਦਾ ਮੰਚਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਨਾਮੀ ਫਿਲਮੀ ਕਲਾਕਾਰ ਅਤੇ ਰੰਗਮੰਚ ਨਾਲ ਜੁੜੀ ਸ਼ਖਸੀਅਤ ਜਸਵੀਰ ਸਿੰਘ ਗਿੱਲ ਨੇ ਕੀਤਾ । ਉਨ੍ਹਾ ਕਿਹਾ ਕਿ ਜ਼ਫ਼ਰਨਾਮਾਨਾਟਕ ਕੈਨੇਡਾ ਅਤੇ ਅਮਰੀਕਾ ਵਿਖੇ ਵੱਖ-ਵੱਖ ਥਾਵਾਂ 'ਤੇ 35 ਵਾਰ ਖੇਡਿਆ ਜਾ ਚੁੱਕਾ ਹੈ। ਨਾਟਕ ਦੇ ਨਿਰਦੇਸ਼ਕ ਅਤੇ ਲੇਖਕ ਸੁਰਿੰਦਰ ਸਿੰਘ ਧਨੋਆ ਦੀ ਸੋਚ ਸੀ ਕਿ ਉਹ ਦਸ਼ਮੇਸ਼ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਇਹ ਨਾਨਕ ਖੇਡਿਆ ਜਾਵੇ। ਜਿਸ ਤਹਿਤ 5 ਦਸੰਬਰ ਨੂੰ ਵਿਰਾਸਤ-ਏ-ਖ਼ਾਲਸਾ ਆਡੀਟੋਰੀਅਮ ਵਿਖੇ ਇਸ ਨਾਨਕ ਦਾ ਮੰਚਨ ਹੋਵੇਗਾ। ਇਸ ਤੋਂ ਬਿਨ੍ਹਾ, ਖਮ੍ਹਾਣੋ, ਜਲੰਧਰ, ਜੰਮੂ, ਅੰਮ੍ਰਿਤਸਰ , ਪਟਿਆਲਾ, ਬਠਿੰਡਾ, ਪਠਾਨਕੋਟ, ਚੱਪੜਚਿੜੀ, ਚੰਡੀਗੜ੍ਹ ਆਦਿ 15 ਥਾਵਾਂ ਵਿਖੇ ਖੇਡਣ ਤੋਂ ਬਾਅਦ 20 ਦਸੰਬਰ ਨੂੰ ਇਸ ਦੀ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤੀ ਹੋਵੇਗੀ।