ਮਹਾਰਾਸ਼ਟਰ ਦੇ ਮੁੱਖ ਮੁੱਦੇ ਮਹਿੰਗਾਈ ਤੇ ਬੇਰੁਜ਼ਗਾਰੀ - ਆਦਿੱਤਿਆ ਠਾਕਰੇ
ਮੁੰਬਈ, 10 ਨਵੰਬਰ - ਸ਼ਿਵ ਸੈਨਾ (ਯੂ. ਬੀ. ਟੀ.) ਨੇਤਾ ਆਦਿੱਤਿਆ ਠਾਕਰੇ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੁੱਦੇ ਮਹਿੰਗਾਈ ਤੇ ਬੇਰੁਜ਼ਗਾਰੀ ਹਨ। ਭਾਜਪਾ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਭਾਜਪਾ ਨੇ ਕਿਸਾਨਾਂ ਦੀ ਭਲਾਈ ਅਤੇ ਔਰਤਾਂ ਦੀ ਸੁਰੱਖਿਆ ਲਈ ਕੀ ਕੀਤਾ ਹੈ? ਰੁਜ਼ਗਾਰ ਦੇ ਸਾਰੇ ਮੌਕੇ ਅਤੇ ਕਾਰੋਬਾਰ ਗੁਜਰਾਤ ਲੈ ਗਏ ਹਨ। ਭਾਜਪਾ ਲੋਕਾਂ ਨੂੰ ਵੰਡਦੀ ਹੈ ਅਤੇ ਫਿਰ ਲੁੱਟਦੀ ਹੈ।