JALANDHAR WEATHER

ਵਿਦੇਸ਼ ਭੇਜਣ ਦੇ ਨਾਂਅ 'ਤੇ 7 ਲੱਖ 20 ਦੀ ਠੱਗੀ ਮਾਰਨ ਦੇ ਮਾਮਲੇ ਵਿਚ ਅਖੌਤੀ ਟਰੈਵਲ ਏਜੰਟਾਂ ਦੀ ਗ੍ਰਿਫ਼ਤਾਰੀ ਦੀ ਮੰਗ

ਭੁਲੱਥ (ਕਪੂਰਥਲਾ) ,10 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਬੌਬੀ ਚੰਦ ਪੁੱਤਰ ਕਸ਼ਮੀਰ ਲਾਲ ਵਾਸੀ ਭੁਲੱਥ ਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਸਾਗਰ ਨੂੰ ਵਿਦੇਸ਼ ਜਰਮਨ ਭੇਜਣ ਲਈ ਅਖੌਤੀ ਟਰੈਵਲ ਏਜੰਟਾਂ ਨਾਲ 14 ਲੱਖ ਰੁਪਏ ਵਿੱਚ ਗੱਲਬਾਤ ਕੀਤੀ ਸੀ, ਜਿਸ ਲਈ 7 ਲੱਖ 20 ਹਜਾਰ ਰੁਪਏ ਪਹਿਲਾਂ ਦਿੱਤੇ ਗਏ ਸਨ, ਤੇ ਬਾਕੀ ਦੇ ਪੈਸੇ ਵਿਦੇਸ਼ ਪਹੁੰਚਣ ਤੇ ਦਿੱਤੇ ਜਾਣੇ ਸਨ । ਲੇਕਿਨ ਉਸ ਦੇ ਲੜਕੇ ਸਾਗਰ ਨੂੰ ਜਦੋਂ ਇੰਡੀਆ ਤੋਂ ਵਿਦੇਸ਼ ਭੇਜਿਆ ਗਿਆ ਤਾਂ ਰਸਤੇ ਵਿਚ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ । ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਬਾਕੀ ਤਿੰਨ ਅਖੌਤੀ ਟਰੈਵਲ ਏਜੰਟ ਜੋ ਪੁਲਿਸ ਗ੍ਰਿਫ਼ਤ ਵਿਚੋਂ ਹਾਲੇ ਤੱਕ ਬਾਹਰ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਜਦੋਂ ਇਸ ਮਾਮਲੇ ਸੰਬੰਧੀ ਥਾਣਾ ਭੁਲੱਥ ਦੇ ਐਸ. ਐਚ. ਓ. ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨਾਲ ਬਾਕੀ ਸੰਬੰਧਿਤ ਅਖੌਤੀ ਟਰੈਵਲ ਏਜੰਟ ਨੇ ਕੋਰਟ ਵਿਚ ਐਂਟੀਸਪੇਟਰੀ ਬੇਲ ਲਗਾਈ ਹੋਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ