JALANDHAR WEATHER

ਖੰਨਾ 'ਚ ਹਥਿਆਰ ਬੰਦ ਤਿੰਨ ਲੁਟੇਰਿਆਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ 15 ਲੱਖ ਰੁਪਏ ਦੀ ਕੀਤੀ ਲੁੱਟ

ਖੰਨਾ, 11 ਜੂਨ-ਖੰਨਾ ਦੇ ਨਜ਼ਦੀਕੀ ਪਿੰਡ ਬਗਲੀ ਕਲਾਂ 'ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਮਣੇ ਆਈ ਹੈ।ਜਾਣਕਾਰੀ ਰਾਹੀਂ ਪਤਾ ਲਗਾ ਹੈ ਕਿ ਹਥਿਆਰ ਬੰਦ ਤਿੰਨ ਲੁਟੇਰਿਆਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਵਿਚ ਲਗਭਗ 15 ਲੱਖ ਰੁਪਏ ਲੁੱਟ ਲਏ। ਸਿਕਿਉਰਟੀ ਗਾਰਡ ਦੀ ਬੰਦੂਕ ਖੋ ਲਈ ਅਤੇ ਜਾਂਦੇ ਸਮੇਂ ਬੰਦੂਕ ਸੁੱਟ ਦਿੱਤੀ। ਇਕ ਮੋਟਰਸਾਈਕਲ 'ਤੇ ਤਿੰਨ ਲੁਟੇਰੇ ਸਵਾਰ ਸਨ ਅਤੇ ਦੋ ਫਾਇਰ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।ਵਾਰਦਾਤ ਹੁੰਦੇ ਹੀ ਐਸ.ਐਸ.ਪੀ. ਖੰਨਾ ਅਮਨੀਤ ਕੌਡਲ ਮੌਕੇ ਤੇ ਪਹੁੰਚੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ