ਸਾਬਕਾ ਐਮ.ਐਲ.ਏ ਸਰਦਾਰ ਧਨਵੰਤ ਸਿੰਘ ਜੀ ਦੀ ਲੰਮੀ ਬਿਮਾਰੀ ਕਾਰਨ ਅੱਜ ਹੋਈ ਮੌਤ
ਸੰਗਰੂਰ, 11 ਜੂਨ (ਹਰਪਾਲ ਸਿੰਘ ਘਾਬਦਾਂ )-ਧੂਰੀ ਦੇ ਸਾਬਕਾ ਵਿਧਾਇਕ ਸਰਦਾਰ ਧਨਵੰਤ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ।ਸਰਦਾਰ ਧਨਵੰਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿੰਨਾ ਦੀ ਉਮਰ ਕਰੀਬ 75 ਸਾਲ ਸੀ ਅਤੇ ਧੂਰੀ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸਨ। ਜੋ ਕਿ 1992 ਤੋ ਕਾਂਗਰਸ ਪਾਰਟੀ ਤੋ ਵਿਧਾਇਕ ਬਣੇ ਅਤੇ 1998 ਤੋ ਆਜ਼ਾਦ ਚੋਣ ਲੜ ਕੇ ਧੂਰੀ ਦੇ ਵਿਧਾਇਕ ਬਣੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 12 ਜੂਨ 10 ਵਜੇ ਧੂਰੀ ਦੇ ਪਿੰਡ ਮਾਨਵਾਲਾ ਵਿਖੈ ਕੀਤਾ ਜਾਵੇਗਾ।