ਭਾਰੀ ਬਾਰਿਸ਼ ਕਾਰਨ ਹਰੀਕੇ ਦਰਿਆ ਸਾਹਮਣੇ ਸੜਕ ਧਸੀ,ਰਾਸ਼ਟਰੀ ਮਾਰਗ 54 (ਪੁਰਾਣਾ) 'ਤੇ ਆਵਾਜਾਈ ਬੰਦ
ਹਰੀਕੇ ਪੱਤਣ, 19 ਸਤੰਬਰ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦਰਿਆ ਸਾਹਮਣੇ ਭਾਰੀ ਬਾਰਿਸ਼ ਕਾਰਨ ਸੜਕ ਧਸ ਗਈ ਅਤੇ ਇਸ ਸੜਕ ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਰਾਸ਼ਟਰੀ ਮਾਰਗ 54 (ਪੁਰਾਣਾ) ਜੋ ਕਿ ਪੁਰਾਣੇ ਹੈਡ ਵਰਕਸ ਦੇ ਪੁਲ ਨੂੰ ਰਸਤਾ ਜਾਂਦਾ ਹੈ ਤੇ ਭਾਰੀ ਬਾਰਿਸ਼ ਕਾਰਨ ਸੜਕ ਧਸ ਗਈ ਤੇ ਇਸ ਦੌਰਾਨ ਸੜਕ ਤੋਂ ਲੰਘ ਰਹੀ ਨਿੱਜੀ ਕੰਪਨੀ ਦੀ ਬੱਸ ਵੀ ਸੜਕ ਧੱਸ ਜਾਣ ਕਾਰਨ ਉਥੇ ਹੀ ਫਸ ਗਈ। ਥਾਣਾ ਹਰੀਕੇ ਪੱਤਣ ਦੇ ਐਸ.ਐਚ.ਓ. ਕੇਵਲ ਸਿੰਘ ਮੌਕੇ 'ਤੇ ਪੁੱਜੇ ਅਤੇ ਇਸ ਪੁਰਾਣੇ ਰੋਡ ਤੋਂ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ ਤੇ ਵਾਹਨਾਂ ਨੂੰ ਹਰੀਕੇ ਬਾਈਪਾਸ ਤੋਂ ਕੱਢਿਆ ਜਾ ਰਿਹਾ ਹੈ।