ਅੰਤਰਰਾਸ਼ਟਰੀ ਸਰਹੱਦ ਤੋਂ ਦੋ ਡਰੋਨ ਜ਼ਬਤ- ਬੀ.ਐੱਸ.ਐੱਫ਼.
ਤਰਨਤਾਰਨ, 31 ਮਈ- ਬੀ.ਐੱਸ.ਐੱਫ਼. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਤਰਨਤਾਰਨ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਡਰੋਨ ਜ਼ਬਤ ਕੀਤੇ ਹਨ। ਡਰੋਨ ’ਚੋਂ 1060 ਗ੍ਰਾਮ ਮੇਥਾਮਫੇਟਾਮਇਨ ਨਾਮ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਡਰੋਨ ਬੀਤੀ ਰਾਜ ਕਰੀਬ 8 ਵਜੇ ਸੀ.ਬੀ.ਚੰਦ ਪਿੰਡ ਦੀ ਖ਼ੇਤੀ ਦੀ ਜ਼ਮੀਨ ਤੋਂ ਅਤੇ ਦੂਜਾ ਕਲਸੀਆਂ ਪਿੰਡ ਦੇ ਬਾਹਰੀ ਇਲਾਕੇ ਤੋਂ ਰਾਤ ਕਰੀਬ 10.35 ਵਜੇ ਜ਼ਬਤ ਕੀਤਾ ਗਿਆ।