JALANDHAR WEATHER

ਵਿੱਤੀ ਸਾਲ 2023-24 'ਚ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ 8% ਤੋਂ ਪਾਰ

ਨਵੀਂ ਦਿੱਲੀ,31 ਮਈ - ਸਰਕਾਰ ਦੁਆਰਾ ਜਾਰੀ ਵਿੱਤੀ ਸਾਲ 2023-24 ਅਤੇ ਜਨਵਰੀ-ਮਾਰਚ (2024) ਤਿਮਾਹੀ ਦੇ ਆਰਥਿਕ ਅੰਕੜੇ ਅਰਥ ਵਿਵਸਥਾ ਦੀ ਨੀਂਹ ਨੂੰ ਮਜ਼ਬੂਤ ​​ਕਰਨ ਦੇ ਚੱਲ ਰਹੇ ਆਮ ਚੋਣ ਮੁਹਿੰਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੇ ਗਏ ਦਾਅਵੇ ਦੀ ਪੁਸ਼ਟੀ ਕਰਦੇ ਹਨ। ਪਿਛਲੇ ਵਿੱਤੀ ਸਾਲ ਦੌਰਾਨ ਭਾਰਤ ਦੀ ਆਰਥਿਕ ਵਿਕਾਸ ਦਰ 8.2 ਫੀਸਦੀ ਰਹੀ ਹੈ, ਜੋ ਕਿ ਪਿਛਲੇ ਵਿੱਤੀ ਸਾਲ ਵਿਚ ਦਰਜ ਕੀਤੀ ਗਈ ਸੱਤ ਫੀਸਦੀ ਦਰ ਨਾਲੋਂ ਵੱਧ ਹੈ ਅਤੇ ਸਾਰੇ ਅਰਥਸ਼ਾਸਤਰੀਆਂ ਅਤੇ ਆਰਥਿਕ ਏਜੰਸੀਆਂ ਦੇ ਅਨੁਮਾਨਾਂ ਤੋਂ ਵੀ ਵੱਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ