ਬੇਮੌਸਮੀ ਮੀਂਹ ਨਾਲ ਕਿਸਾਨਾ ਦੇ ਚਿਹਰੇ ਮੁਰਝਾਏ
ਓਠੀਆ, 18 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਕਿਸਾਨਾਂ ਵਲੋਂ ਪੁੱਤਾ ਵਾਂਗ ਪਾਲੀ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਣ ਨਾਲ ਜਿਥੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ਹਾਲੀ ਆ ਰਹੀ ਸੀ, ਉਥੇ ਹੀ ਕੱਲ੍ਹ ਤੋਂ ਅੱਮਿਰਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਪੈ ਰਹੇ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ ਕੇ ਰੱਖ ਦਿੱਤੇ ਹਨ। ਉਦਾਸੀ ਦੇ ਆਲਮ ਵਿਚ ਬੈਠੇ ਕਈ ਕਿਸਾਨ ਕੁਦਰਤ ਇਸ ਕਹਿਰ ਨੂੰ ਰੋਕਣ ਲਈ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ।