ਦੋ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
ਕਪੂਰਥਲਾ, 3 ਨਵੰਬਰ (ਅਮਨਜੋਤ ਸਿੰਘ ਵਾਲੀਆ)-ਨਵੀਆਂ ਕਚਹਿਰੀਆਂ ਨੇਡ਼ੇ ਡਿਪਸ ਕਲੋਨੀ ਵਿਖੇ ਸਕਿਊਰਟੀਗਾਰਡ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜੇਰੇ ਇਲਾਜ ਸੰਤੋਖ ਪੁੱਤਰ ਕਰਨੈਲ ਵਾਸੀ ਨੂਰਪੁਰ ਦੋਨਾ ਨੇ ਦੱਸਿਆ ਕਿ ਉਹ ਡਿਪਸ ਕਲੋਨੀ ਵਿਚ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਅੱਜ ਉਸਦੀ ਕਲੋਨੀ ’ਚ ਨੂਰਪੁਰ ਦੋਨਾ ਦੇ ਹੀ ਕੁੱਝ ਵਿਅਕਤੀ ਪਸ਼ੂ ਚਰਾਉਣ ਵਾਸਤੇ ਲੈ ਕੇ ਆਏ ਸਨ।
ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖ਼ਮੀ ਵਿਅਕਤੀ। ਤਸਵੀਰ: ਤਿਲਕਰਾਜ
04-11-2026