ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵਲੋਂ 23ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ 15 ਤੋਂ-ਕੋਹਲੀ, ਵਿਰਕ, ਖ਼ਾਲਸਾ
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿ: ਸਮਾਜ ਸੇਵੀ ਸੰਸਥਾ ਦੀ ਮੀਟਿੰਗ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਤੇ ਪ੍ਰਧਾਨ ਜਤਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ 23 ਵਾਂ ਰਾਜ ਪੱਧਰੀ ਓਪਨ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ 15 ਨਵੰਬਰ ਤੋਂ ਸ਼ੁਰੂ ਹੋਵੇਗਾ।
ਸ਼ਾਹ ਸੁਲਤਾਨ ਕ੍ਰਿਕਟ ਕਲੱਬ ਰਜਿਸਟਰ ਵਲੋਂ ਕਰਵਾਏ ਜਾ ਰਹੇ ਸਾਲਾਨਾ ਓਪਨ ਕ੍ਰਿਕਟ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸੁਖਦੇਵ ਜੱਜ, ਸਰਪ੍ਰਸਤ ਗੁਰਵਿੰਦਰ ਵਿਰਕ, ਅੰਗਰੇਜ਼ ਸਿੰਘ ਡੇਰਾ ਸੈਯਦਾਂ, ਮਾਸਟਰ ਨਰੇਸ਼ ਕੋਹਲੀ ਤੇ ਹੋਰ। ਤਸਵੀਰ: ਲਾਡੀ ਸਟੂਡੀਓ
01-11-2026