14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਹਾਈਵੇ ਅਥਾਰਿਟੀ ਵਲੋਂ ਟੋਲ ਪਲਾਜ਼ਾ ਢਿਲਵਾਂ ਨਜ਼ਦੀਕ ਸੜਕ ਦੇ ਦੋਨੋਂ ਤਰਫ਼ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ

ਢਿਲਵਾਂ, 13 ਅਕਤੂਬਰ (ਪ੍ਰਵੀਨ ਕੁਮਾਰ)-ਜੀ. ਟੀ.

ਅਜੀਤ ਡੈਸਕ 14-10-2026
ਢਿਲਵਾਂ, 13 ਅਕਤੂਬਰ (ਪ੍ਰਵੀਨ ਕੁਮਾਰ)-ਜੀ.ਟੀ. ਰੋਡ ’ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਹਾਈਵੇ ਅਥਾਰਿਟੀ ਵਲੋਂ ਜੀ ਟੀ ਰੋਡ ’ਤੇ ਟੋਲ ਪਲਾਜ਼ਾ ਢਿਲਵਾਂ ਤੋਂ ਅੱਗੇ ਬਿਆਸ ਦੀ ਤਰਫ਼ ਸੜਕ ਦੇ ਦੋਨੋਂ ਪਾਸੇ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਦੱਸਣਯੋਗ ਹੈ ਕਿ ਉਕਤ ਸਥਾਨ ਦੇ ਨਾਲ ਹੀ ਮੰਡ ਖੇਤਰ ਲੱਗਦਾ ਹੋਣ ਕਰਕੇ ਅਕਸਰ ਜੰਗਲੀ ਜੀਵ ਸੜਕ ਵੱਲ ਆ ਜਾਂਦੇ ਹਨ ਜਿਸ ਨਾਲ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਵਾਹਨ ਚਾਲਕਾਂ ਦੇ ਧਿਆਨ ਹਿੱਤ ਸੜਕ ਦੇ ਡਿਵਾਈਡਰ ਤੇ ਜੰਗਲੀ ਜੀਵਾਂ ਦੇ ਸੜਕ ਤੇ ਆਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਰੇਲਿੰਗ ਲੱਗਣ ਨਾਲ ਜੀ ਟੀ ਰੋਡ ਤੇ ਉਕਤ ਸਥਾਨ ਨਜ਼ਦੀਕ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਹੈ |
ਪਿਛਲੀ ਖ਼ਬਰ ਭੁਲੱਥ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੀਟਿੰਗ ਅਗਲੀ ਖ਼ਬਰ ਜੀ.ਡੀ.ਆਰ. ਸਕੂਲ ’ਚ ਨੰਨ੍ਹੇ ਕਵੀਆਂ ਨੇ ਆਪਣੀਆਂ ਪਿਆਰੀਆਂ ਕਵਿਤਾਵਾਂ ਨਾਲ ਮੋਹਿਆ ਸਭ ਦਾ ਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।