01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮੌਜੂਦਾ ਸਰਕਾਰਾਂ ਨੇ ਲੋਕਤੰਤਰ ਨੂੰ ਸਿਰਫ਼ ਵੋਟਾਂ ਤੱਕ ਹੀ ਸੀਮਤ ਕਰ ਦਿੱਤਾ ਹੈ-ਦਾਨਿਸ਼

ਕਪੂਰਥਲਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ. ਸੀ.

ਅਜੀਤ ਡੈਸਕ 01-10-2026
ਕਪੂਰਥਲਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ.ਸੀ.ਐਫ. ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਤੇ ਸ਼ਹੀਦ ਜਤਿਨ ਦਾਸ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20ਵਾਂ ਇਨਕਲਾਬੀ ਨਾਟਕ ਮੇਲਾ ਆਰ.ਸੀ.ਐਫ. ਦੇ ਵਰਕਰ ਕਲੱਬ ਵਿਚ ਕਰਵਾਇਆ ਗਿਆ | ਨਾਟਕ ਮੇਲੇ ਦੀ ਆਰੰਭਤਾ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਬਾਅਦ ਵਿਚ ਮੰਚ ਦੀ ਸਭਿਆਚਾਰਕ ਟੀਮ ਦੇ ਕਲਾਕਾਰਾਂ ਨੇ ਗੁਰਜਿੰਦਰ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ ‘ਦੇਸ਼ ਕੋ ਆਗੇ ਬਢਾਏ’ ਬਾਖ਼ੂਬੀ ਨਾਲ ਪੇਸ਼ ਕੀਤਾ | ਉਪਰੰਤ ਕਲੱਬ ਦੇ ਭੰਗੜਾ ਗਰੁੱਪ ਵਲੋਂ ਕੋਰੀਓਗ੍ਰਾਫ਼ੀ ‘ਮੈਂ ਧਰਤੀ ਪੰਜਾਬ ਦੀ’ ਪੇਸ਼ਕਾਰੀ ਕੀਤੀ ਗਈ | ਮੰਚ ਦੇ ਆਗੂ ਭਰਤ ਰਾਜ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਉਨ੍ਹਾਂ ਦੇ ਫ਼ਲਸਫ਼ੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਨਾਟਕ ਮੇਲੇ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਜੁਆਇੰਟ ਸਕੱਤਰ ਦਾਨਿਸ਼ ਨੇ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਲੋਕਪੱਖੀ ਵਿਚਾਰਾਂ ਤੋਂ ਜਾਣੂ ਨਾ ਹੋ ਸਕਣ | ਦਾਨਿਸ਼ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਨੇ ਲੋਕਤੰਤਰ ਨੂੰ ਸਿਰਫ਼ ਵੋਟਾਂ ਤੱਕ ਹੀ ਸੀਮਤ ਕਰ ਦਿੱਤਾ ਹੈ, ਜਿੱਥੇ ਲੋਕਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣ ਰਿਹਾ ਤੇ ਸਰਕਾਰਾਂ ਕਲਿਆਣਕਾਰੀ ਰਾਜ ਦੇ ਸੰਕਲਪ ਤੋਂ ਪਿੱਛੇ ਹਟ ਰਹੀਆਂ ਹਨ | ਇਸੇ ਦੌਰਾਨ ਹੀ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਵਲੋਂ ਉੱਘੇ ਰੰਗਕਰਮੀ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ਪਰਿੰਦੇ ਭਟਕ ਗਏ, ਨੇ ਨਸ਼ਿਆਂ ਦੀ ਮਾਰ ਹੇਠ ਆਏ ਪੰਜਾਬ ਦੇ ਹਾਲਾਤ ਦੀ ਯਥਾਰਥਕ ਤਸਵੀਰ ਪੇਸ਼ ਕੀਤੀ | ਇਸੇ ਤਰ੍ਹਾਂ ਨਾਟਕ ‘ਮਸ਼ਾਲ ਬਾਲ ਕੇ ਰੱਖੀ’ ਨੇ ਆਮ ਲੋਕਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਬਾਰੇ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ | ਨਾਟਕ ਮੇਲੇ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਅਵਤਾਰ ਸਿੰਘ ਨੇ ਨਿਭਾਈ | ਮੰਚ ਦੇ ਸਕੱਤਰ ਚੰਦਰ ਭਾਨ ਨੇ ਮੇਲੇ ਵਿਚ ਸ਼ਾਮਲ ਹੋਏ ਦਰਸ਼ਕਾਂ ਤੇ ਸਹਿਯੋਗੀ ਸੰਸਥਾਵਾਂ ਦੇ ਤਹਿਦਿਲੋਂ ਧੰਨਵਾਦ ਕੀਤਾ | ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਮੰਚ ਦੇ ਪ੍ਰਧਾਨ ਧਰਮਪਾਲ ਦੀ ਅਗਵਾਈ ਵਿਚ ਉਨ੍ਹਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਸਕੱਤਰ ਸਰਬਜੀਤ ਸਿੰਘ, ਰਮਨਦੀਪ ਸਿੰਘ, ਮਨੂੰ ਕੁਮਾਰ, ਜਗਵਿੰਦਰ ਸਿੰਘ, ਸ਼ਿਵ ਰਾਜ ਮੀਨਾ, ਸਰਬਜੀਤ ਸਿੰਘ ਟਾਂਡਾ, ਗੁਰਮੇਲ ਸਿੰਘ ਕੋਟਲੀ, ਬਚਿੱਤਰ ਸਿੰਘ, ਗੁਰਵਿੰਦਰ ਸਿੰਘ, ਦਿਲਬਾਗ ਸਿੰਘ, ਰਜਿੰਦਰ ਕੁਮਾਰ, ਸੁਕੇਤ ਕੁਮਾਰ, ਜਤਿੰਦਰ ਕੁਮਾਰ, ਵਿਨੋਦ ਕੁਮਾਰ, ਰਾਮ ਦਾਸ, ਰਾਜ ਕੁਮਾਰ ਪਰਜਾਪਤੀ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ ਆਦਿ ਨੇ ਯੋਗਦਾਨ ਪਾਇਆ | ਮੇਲੇ ਵਿਚ ਆਈ.ਆਰ.ਟੀ.ਐਸ.ਏ. ਤੇ ਓ.ਬੀ.ਸੀ. ਸੰਸਥਾ ਦੇ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ |
ਪਿਛਲੀ ਖ਼ਬਰ ਸ਼ਾਲੀਮਾਰ ਬਾਗ ਵਿਚ ‘ਏਕ ਸ਼ਾਮ ਰਾਧਾ ਰਾਣੀ ਕੇ ਨਾਮ’ ਸਮਾਗਮ ਕਰਵਾਇਆ ਅਗਲੀ ਖ਼ਬਰ ਫੂਡ ਸੇਫ਼ਟੀ ਵਿੰਗ ਵਲੋਂ ਢਿਲਵਾਂ ਤੇ ਮਿਆਣੀ ਬਾਕਰਪੁਰ ’ਚ ਕਰਿਆਨੇ ਦੀਆਂ ਦੁਕਾਨਾਂ ਦੀ ਜਾਂਚ ਮਸਾਲਿਆਂ ਦੇ 5 ਤੇ ਦੁੱਧ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।