30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬੈਂਕ ਦੇ ਬਾਹਰੋਂ ਦਿਨ ਦਿਹਾੜੇ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ

ਕਪੂਰਥਲਾ, 29 ਸਤੰਬਰ (ਸਡਾਨਾ)-ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਵਿਚ ਵਾਧਾ ਕਰਦੇ ਹੋਏ ਅਣਪਛਾਤਾ ਚੋਰ ਬੈਂਕ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਸੀ. ਸੀ.

ਅਜੀਤ ਡੈਸਕ 30-09-2026
ਕਪੂਰਥਲਾ, 29 ਸਤੰਬਰ (ਸਡਾਨਾ)-ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਵਿਚ ਵਾਧਾ ਕਰਦੇ ਹੋਏ ਅਣਪਛਾਤਾ ਚੋਰ ਬੈਂਕ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ | ਸਿਟੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸੰਜੇ ਅਰੋੜਾ ਵਾਸੀ ਕੋਟੂ ਚੌਂਕ ਨੇ ਦੱਸਿਆ ਕਿ ਉਹ ਅਮਨ ਨਗਰ ਵਿਖੇ ਸ਼ਾਮ ਸਵੀਟ ਦੇ ਪਿਛਲੇ ਪਾਸੇ ਇੰਡੀਅਨ ਬੈਂਕ ਵਿਚ ਕਿਸੇ ਕੰਮ ਲਈ ਗਿਆ ਸੀ ਤੇ ਆਪਣਾ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰ ਪੀਬੀ09ਏਜੇ3687 ਬੈਂਕ ਦੇ ਬਾਹਰ ਖੜ੍ਹਾ ਕਰ ਦਿੱਤਾ ਤੇ ਜਦੋਂ ਉਹ 10 ਮਿੰਟ ਬਾਅਦ ਕਰੀਬ ਦੁਪਹਿਰ 1:10 ਮਿੰਟ ‘ਤੇ ਕੰਮ ਕਰਕੇ ਬੈਂਕ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ | ਵੀਡੀਓ ਦੇਖਣ ‘ਤੇ ਪਤਾ ਲੱਗਾ ਕਿ ਇਕ ਵਿਅਕਤੀ ਮੂੰਹ ਢੱਕ ਕੇ ਆਇਆ ਤੇ ਚਾਬੀ ਲਗਾ ਕੇ ਉਸ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਮਰਦਮਸ਼ੁਮਾਰੀ ਦੇ ਕੰਮ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨੇਪਰੇ ਚੜ੍ਹਾਇਆ ਜਾਵੇ-ਅਕਾਸ਼ ਬਾਂਸਲ ਮਰਦਮਸ਼ੁਮਾਰੀ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।