24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗਲਤ ਅਨਸਰ ਜਾਂ ਬਿਨਾਂ ਨੰਬਰੀ ਮੋਟਰਸਾਈਕਲ ਦਿਖਾਈ ਦੇਣ ਤਾਂ ਇਸ ਦੀ ਸੂਚਨਾ ਥਾਣੇ ਦਿਓ-ਥਾਣਾ ਮੁਖੀ ਜਸਦੀਪ ਸਿੰਘ

ਢਿਲਵਾਂ, 23 ਸਤੰਬਰ (ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਢਿਲਵਾਂ ਦੇ ਦੁਕਾਨਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਵਿਚ ਉਨ੍ਹਾਂ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਵੀ ਵਾਅਦਾ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਢਿਲਵਾਂ ਬਾਜ਼ਾਰ ਵਿਚ ਬਿਨਾਂ ਨੰਬਰੀ ਜੋ ਮੋਟਰਸਾਈਕਲ ਸਵਾਰ ਘੁੰਮਦੇ ਹਨ ਅਤੇ ਮੋਟਰਸਾਈਕਲਾਂ ‘ਤੇ ਤਿੰਨ ਤਿੰਨ ਨੌਜਵਾਨ ਵੀ ਸਵਾਰ ਹੁੰਦੇ ਹਨ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ | ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਜੇਕਰ ਤੁਹਾਨੂੰ ਬਾਜ਼ਾਰ ਵਿਚ ਕੋਈ ਬਿਨਾਂ ਨੰਬਰੀ ਮੋਟਰਸਾਈਕਲ ਦਿਖਾਈ ਦਿੰਦਾ ਹੈ, ਜਾ ਕੋਈ ਗਲਤ ਅਨਸਰ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣੇ ਦਿਓ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਜਲਦੀ ਹੀ ਬਾਜ਼ਾਰ ਵਿਚ ਦੋ ਪੁਲਿਸ ਮੁਲਾਜ਼ਮ ਤੁਹਾਡੀ ਸੁਰੱਖਿਆ ਵਾਸਤੇ ਤਾਇਨਾਤ ਕੀਤੇ ਜਾਣਗੇ | ਇਸ ਮੌਕੇ ਰਵਿੰਦਰ ਸਿੰਘ ਏ. ਐਸ.

ਅਜੀਤ ਡੈਸਕ 24-09-2026
ਢਿਲਵਾਂ, 23 ਸਤੰਬਰ (ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਢਿਲਵਾਂ ਦੇ ਦੁਕਾਨਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਵਿਚ ਉਨ੍ਹਾਂ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਵੀ ਵਾਅਦਾ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਢਿਲਵਾਂ ਬਾਜ਼ਾਰ ਵਿਚ ਬਿਨਾਂ ਨੰਬਰੀ ਜੋ ਮੋਟਰਸਾਈਕਲ ਸਵਾਰ ਘੁੰਮਦੇ ਹਨ ਅਤੇ ਮੋਟਰਸਾਈਕਲਾਂ ‘ਤੇ ਤਿੰਨ ਤਿੰਨ ਨੌਜਵਾਨ ਵੀ ਸਵਾਰ ਹੁੰਦੇ ਹਨ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ | ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਜੇਕਰ ਤੁਹਾਨੂੰ ਬਾਜ਼ਾਰ ਵਿਚ ਕੋਈ ਬਿਨਾਂ ਨੰਬਰੀ ਮੋਟਰਸਾਈਕਲ ਦਿਖਾਈ ਦਿੰਦਾ ਹੈ, ਜਾ ਕੋਈ ਗਲਤ ਅਨਸਰ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣੇ ਦਿਓ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਜਲਦੀ ਹੀ ਬਾਜ਼ਾਰ ਵਿਚ ਦੋ ਪੁਲਿਸ ਮੁਲਾਜ਼ਮ ਤੁਹਾਡੀ ਸੁਰੱਖਿਆ ਵਾਸਤੇ ਤਾਇਨਾਤ ਕੀਤੇ ਜਾਣਗੇ | ਇਸ ਮੌਕੇ ਰਵਿੰਦਰ ਸਿੰਘ ਏ.ਐਸ.ਆਈ, ਬਲਜੀਤ ਸਿੰਘ ਢਿੱਲੋਂ ਸਿਟੀ ਪ੍ਰਧਾਨ, ਸਵਿੰਦਰ ਪਾਲ ਸੁਖੀਜਾ, ਜੋਗਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਂ ਮੰਡਲੇਸ਼ਵਰ ਸੁਆਮੀ ਪੂਰਨਾ ਨੰਦ ਨੇ ਚੋਲਾ ਤਿਆਗਿਆ ਸੰਤਾਂ ਤੇ ਸੰਗਤਾਂ ਨੇ ਸੰਤਾਂ ਦੀ ਮ੍ਰਿਤਕ ਦੇਹ ਨੂੰ ਲਵਾਈ ਸਮਾਧੀ ਅਗਲੀ ਖ਼ਬਰ ਨਸ਼ੇ ਦੇ ਖ਼ਾਤਮੇ ਲਈ ਸਿਆਸੀ ਪਾਰਟੀਆਂ ਸੰਜੀਦਗੀ ਨਾਲ ਕੰਮ ਕਰਨ-ਜਥੇ. ਜਸਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।