ਸ੍ਰੀ ਗਣੇਸ਼ ਮਹਾਂਉਤਸਵ 14 ਸਤੰਬਰ ਤੋਂ 25 ਸਤੰਬਰ ਤੱਕ
ਢਿਲਵਾਂ, 7 ਸਤੰਬਰ (ਗੋਬਿੰਦ ਸੁਖੀਜਾ)-ਮੰਦਰ ਸੁਧਾਰ ਸਭਾ ਢਿਲਵਾਂ ਵਲੋਂ ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗਣੇਸ਼ ਮਹਾਂਉਤਸਵ ਅੰਦਰਲੇ ਸ਼ਿਵ ਮੰਦਰ ਢਿਲਵਾਂ ਵਿਖੇ 14 ਸਤੰਬਰ ਤੋਂ 25 ਸਤੰਬਰ ਤੱਕ ਬਹੁਤ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ| ਮੁੱਖ ਸੇਵਾਦਾਰ ਰਾਜਨ ਸ਼ਰਮਾ ਜਨਰਲ ਸੈਕਟਰੀ, ਖ਼ਜ਼ਾਨਚੀ ਵਿਸ਼ਾਲ ਅਰੋੜਾ, ਯੋਗੇਸ਼ ਭਾਗੀ, ਬਾਵਾ ਬਲਦੇਵ ਸਿੰਘ ਬਿੱਲਾ ਮੀਤ ਪ੍ਰਧਾਨ, ਡਾ. ਪ੍ਰੇਮ ਨਾਥ ਗਰੋਵਰ ਸਾਬਕਾ ਪ੍ਰਧਾਨ, ਰਿੱਕੀ ਵਰਮਾ ਨੇ ਦੱਸਿਆ ਕਿ 14 ਸਤੰਬਰ ਨੂੰ ਅੰਦਰਲੇ ਸ਼ਿਵ ਮੰਦਿਰ ਵਿਖੇ ਠੀਕ ਰਾਤ 7 ਵਜੇ ਪੂਜਾ ਕੀਤੀ ਜਾਵੇਗੀ, 14 ਸਤੰਬਰ ਤੋਂ 24 ਸਤੰਬਰ ਤੱਕ ਹੋਜ਼ਾਨਾ ਰਾਤ 8 ਵਜੇ ਤੋਂ 10 ਵਜੇ ਤੱਕ ਭਗਵਾਨ ਸ਼੍ਰੀ ਗਣੇਸ਼ ਜੀ ਦਾ ਗੁਣਗਾਨ ਹੋਵੇਗਾ | 25 ਸਤੰਬਰ 2026 ਨੂੰ ਸਵੇਰੇ ਹਵਨ ਯੱਗ ਹੋਵੇਗਾ | 25 ਸਤੰਬਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਭਗਵਾਨ ਸ਼੍ਰੀ ਗਣੇਸ਼ ਜੀ ਦਾ ਭਜਨ ਗੁਣਗਾਨ ਹੋਵੇਗਾ |