ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ‘ਸ੍ਰੀ ਕਿ੍ਸ਼ਨ ਜਨਮ ਅਸ਼ਟਮੀ’ ਮਨਾਈ
ਸੁਲਤਾਨਪੁਰ ਲੋਧੀ, 2 ਸਤੰਬਰ (ਨਰੇਸ਼ ਹੈਪੀ)-ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ‘ਕਿ੍ਸ਼ਨ ਜਨਮ ਅਸ਼ਟਮੀ’ ਮਨਾਈ ਗਈ | ਜਿਸ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰੀ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਭਾਗ ਲਿਆ | ਇਸ ਵਿਚ ਸਭ ਤੋਂ ਪਹਿਲਾਂ ਅਕਾਲ ਅਕੈਡਮੀ ਦੇ ਪਿ੍ੰਸੀਪਲ ਗਗਨਦੀਪ ਕੌਰ ਵੱਲੋਂ ਸ਼੍ਰੀ ਕਿ੍ਸ਼ਨ ਜੀ ਨੂੰ ਭੋਗ ਪ੍ਰਸ਼ਾਦ ਭੇਟ ਕੀਤਾ ਗਿਆ ਅਤੇ ਨਾਲ ਹੀ ਕੇਕ ਕੱਟਿਆ ਗਿਆ | ਉਨ੍ਹਾਂ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ, ਜੋ ਕਿ ਕਿ੍ਸ਼ਨ ਅਤੇ ਰਾਧਾ ਦੇ ਰੂਪ ਵਿਚ ਸਜ ਕੇ ਆਏ ਹੋਏ ਸਨ, ਨੂੰ ਪ੍ਰਸ਼ਾਦ ਖੁਵਾਇਆ ਅਤੇ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਕਿ੍ਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ | ਬੱਚਿਆਂ ਨੇ ਰਾਧਾ ਕਿ੍ਸ਼ਨ ਬਣ ਕੇ ਡਾਂਸ ਆਈਟਮਾਂ ਅਤੇ ਕਿ੍ਸ਼ਨ ਜੀ ਦੇ ਜੀਵਨ ਕਥਾ ਨੂੰ ਪੇਸ਼ ਕਰਦਾ ਇੱਕ ਡਰਾਮਾ ਵਿਖਾਇਆ | ਨੰਨ੍ਹੇ ਮੁੰਨੇ ਬੱਚੇ ਰਾਧਾ ਕਿ੍ਸ਼ਨ ਦੇ ਰੂਪ ਵਿਚ ਬਹੁਤ ਹੀ ਮਨਮੋਹਕ ਲੱਗ ਰਹੇ ਸਨ | ਮੰਚ ਸੰਚਾਲਨ ਦੀ ਭੂਮਿਕਾ ਹੀਨਾ ਨੇ ਨਿਭਾਈ | ਇਸ ਮੌਕੇ ਮੋਨਾ ਘਈ ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੀਨੀਅਰ ਵਿੰਗ, ਮਧੂ ਸ਼ਰਮਾ ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ ਜੂਨੀਅਰ ਵਿੰਗ, ਐਕਟੀਵਿਟੀ ਇੰਚਾਰਜ ਸੋਨੀਆ, ਗੀਤਾ ਰਾਣੀ, ਅਲਕਾ ਰਾਣਾ, ਪਰਮਜੀਤ ਕੌਰ, ਸਰਬਜੀਤ ਕੌਰ, ਹੀਨਾ ਸੂਦ, ਸ਼ਿਵੀ, ਮੋਨਿਕਾ, ਮਮਤਾ, ਸ਼ਸ਼ੀ ਰਾਣੀ, ਸੁਪਿੰਦਰਜੀਤ ਕੌਰ, ਰਾਜਨਦੀਪ ਕੌਰ, ਅਮਨਦੀਪ ਕੌਰ, ਸ਼ਿਵੀ , ਸੁਮਿਤਾ, ਨੇਹਾ, ਮਨਦੀਪ ਕੌਰ, ਲਵਨੀਤ ਕੌਰ ਆਦਿ ਵੀ ਹਾਜ਼ਰ ਸਨ |