ਦਾਣਾ ਮੰਡੀ ਵਿਖੇ ਗੂੰਜਿਆ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਸੰਦੇਸ਼, ਸ਼ਾਨਦਾਰ ਡਰੋਨ ਸ਼ੋਅ ਨੇ ਮੋਹਿਆ ਮਨ
ਭੁਲੱਥ, 2 ਸਤੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਦੇਖਰੇਖ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਅਤੇ ਸਬ ਡਿਵੀਜ਼ਨ ਭੁਲੱਥ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਾਣਾ ਮੰਡੀ ਭੁਲੱਥ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ | ਇਸ ਮੌਕੇ ਆਸਮਾਨ ਵਿਚ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਵੱਖ-ਵੱਖ ਮਨਮੋਹਕ ਆਕਿ੍ਤੀਆਂ ਅਤੇ ਧਾਰਮਿਕ ਸੰਦੇਸ਼ ਪੇਸ਼ ਕੀਤੇ ਗਏ, ਜਿਸ ਨੂੰ ਦੇਖਣ ਲਈ ਭੁਲੱਥ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਅਤੇ ਦਰਸ਼ਕ ਪਹੁੰਚੇ | ਡਰੋਨ ਸ਼ੋਅ ਦੌਰਾਨ ਆਸਮਾਨ ਵਿਚ ਰੌਸ਼ਨੀਆਂ ਦਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਿਆ | ਡਰੋਨਾਂ ਨੇ ਵੱਖ-ਵੱਖ ਰੂਪਾਂ ਅਤੇ ਚਿੰਨ੍ਹਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ ਤੇ ਸਾਂਝੀਵਾਲਤਾ ਦਾ ਸੰਦੇਸ਼ ਪੇਸ਼ ਕੀਤਾ | ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਿਆ ਆਸਮਾਨ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ | ਇਸ ਮੌਕੇ ਦਾਣਾ ਮੰਡੀ ਦਾ ਪੂਰਾ ਮਾਹੌਲ ਧਾਰਮਿਕ ਉਤਸ਼ਾਹ ਨਾਲ ਭਰਿਆ ਨਜ਼ਰ ਆਇਆ | ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਡਰੋਨ ਸ਼ੋਅ ਨੂੰ ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕੀਤਾ | ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਿਚ ਇਸ ਸ਼ੋਅ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸੰਗਤ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਬਰਾਬਰੀ, ਸੱਚਾਈ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਮਹਾਨ ਸੰਤਾਂ ਦੀ ਵਿਚਾਰਧਾਰਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਡਰੋਨ ਸ਼ੋਅ ਦੇਖਣ ਲਈ ਵੱਡੀ ਗਿਣਤੀ ਵਿਚ ਲੋਕਾਂ ਦੀ ਆਮਦ ਕਾਰਨ ਦਾਣਾ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਖਾਸ ਰੌਣਕ ਰਹੀ | ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਐਸ. ਡੀ.
ਭੁਲੱਥ, 2 ਸਤੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੀ ਦੇਖਰੇਖ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਅਤੇ ਸਬ ਡਿਵੀਜ਼ਨ ਭੁਲੱਥ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਾਣਾ ਮੰਡੀ ਭੁਲੱਥ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ | ਇਸ ਮੌਕੇ ਆਸਮਾਨ ਵਿਚ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਵੱਖ-ਵੱਖ ਮਨਮੋਹਕ ਆਕਿ੍ਤੀਆਂ ਅਤੇ ਧਾਰਮਿਕ ਸੰਦੇਸ਼ ਪੇਸ਼ ਕੀਤੇ ਗਏ, ਜਿਸ ਨੂੰ ਦੇਖਣ ਲਈ ਭੁਲੱਥ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਅਤੇ ਦਰਸ਼ਕ ਪਹੁੰਚੇ | ਡਰੋਨ ਸ਼ੋਅ ਦੌਰਾਨ ਆਸਮਾਨ ਵਿਚ ਰੌਸ਼ਨੀਆਂ ਦਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਿਆ | ਡਰੋਨਾਂ ਨੇ ਵੱਖ-ਵੱਖ ਰੂਪਾਂ ਅਤੇ ਚਿੰਨ੍ਹਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ ਤੇ ਸਾਂਝੀਵਾਲਤਾ ਦਾ ਸੰਦੇਸ਼ ਪੇਸ਼ ਕੀਤਾ | ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਿਆ ਆਸਮਾਨ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ | ਇਸ ਮੌਕੇ ਦਾਣਾ ਮੰਡੀ ਦਾ ਪੂਰਾ ਮਾਹੌਲ ਧਾਰਮਿਕ ਉਤਸ਼ਾਹ ਨਾਲ ਭਰਿਆ ਨਜ਼ਰ ਆਇਆ | ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਡਰੋਨ ਸ਼ੋਅ ਨੂੰ ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕੀਤਾ | ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਿਚ ਇਸ ਸ਼ੋਅ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸੰਗਤ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਬਰਾਬਰੀ, ਸੱਚਾਈ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਮਹਾਨ ਸੰਤਾਂ ਦੀ ਵਿਚਾਰਧਾਰਾ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਡਰੋਨ ਸ਼ੋਅ ਦੇਖਣ ਲਈ ਵੱਡੀ ਗਿਣਤੀ ਵਿਚ ਲੋਕਾਂ ਦੀ ਆਮਦ ਕਾਰਨ ਦਾਣਾ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਖਾਸ ਰੌਣਕ ਰਹੀ | ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਐਸ.ਡੀ.ਐਮ ਭੁਲੱਥ ਰੁਪਿੰਦਰਪਾਲ ਸਿੰਘ, ਤਹਿਸੀਲਦਾਰ ਵਰਿੰਦਰ ਭਾਟੀਆ, ਨਾਇਬ ਤਹਿਸੀਲਦਾਰ ਸੁਨੀਤਾ ਖਿਲਣ, ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ, ਐਸ.ਐਚ. ਓ. ਹਰਜਿੰਦਰ ਸਿੰਘ, ਰੀਡਰ ਬਲਦੇਵ ਸਿੰਘ, ਜੇ.ਈ. ਕੁਲਵਿੰਦਰ ਸਿੰਘ, ਜੇ.ਈ. ਬਲਵਿੰਦਰ ਸਿੰਘ , ਜੇ ਈ ਸੈਨੀਟੇਸ਼ਨ ਬਲਜਿੰਦਰ ਸਿੰਘ, ਮੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ ਤੇ ਹਲਕਾ ਸੰਗਠਨ ਇੰਚਾਰਜ, ਕੌਂਸਲਰ ਨਿਰਮਲ ਸਿੰਘ ਗੁਰਾਇਆ, ਹੈਪੀ ਖੱਦਰ, ਗੋਰਾ ਸਭਰਵਾਲ, ਜੀਤ ਸਿੰਘ ਰਾਮਗੜ੍ਹ, ਬੂਟਾ ਸਿੰਘ ਬੇਗੋਵਾਲ, ਬਾਬਾ ਦੀਪਕ ਸ਼ਾਹ, ਗੌਰਵ ਸਭਰਵਾਲ , ਅਜੇ ਬਾਲੀ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਕਮਲਜੀਤ ਸਿੰਘ ਈ.ਓ., ਕੁਲਵਿੰਦਰ ਸਿੰਘ, ਕਰਮਵੀਰ ਸਿੰਘ ਰੀਡਰ ਐਸ.ਡੀ.ਐਮ., ਅੰਮਿ੍ਤ ਪਾਲ ਸਿੰਘ ਰੀਡਰ, ਤਰਸੇਮ ਸਿੰਘ ਰੀਡਰ, ਤਾਰਾ ਸਿੰਘ, ਬਲਵਿੰਦਰਜੀਤ ਸਿੰਘ ਸੀ.ਡੀ.ਪੀ.ਓ., ਗੁਰਜੋਤ ਸਿੰਘ, ਮਨਪ੍ਰੀਤ ਸਿੰਘ ਅਤੇ ਇੱਕ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ |