02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਚੌਕੀ ਇੰਚਾਰਜ ਵਲੋਂ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰੇ ਲਗਾਉਣ ਦੀ ਅਪੀਲ

ਕਾਲਾ ਸੰਘਿਆਂ, 1 ਸਤੰਬਰ (ਬਲਜੀਤ ਸਿੰਘ ਸੰਘਾ)-ਇਲਾਕੇ ਵਿਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕਾਲਾ ਸੰਘਿਆਂ ਚੌਕੀ ਦੀ ਪੁਲਿਸ ਵਲੋਂ ਲਗਾਤਾਰ ਰਾਤ ਦੀ ਗਸ਼ਤ ਕੀਤੀ ਜਾ ਰਹੀ ਹੈ | ਇਸੇ ਗਸ਼ਤ ਕਾਰਨ ਬੀਤੀ ਦੇਰ ਰਾਤ ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਬਲੇਰ ਖ਼ਾਨਪੁਰ ਤੋਂ ਇੱਕ ਚੋਰੀ ਦੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ | ਪੁਲਿਸ ਚੌਕੀ ਦੇ ਇੰਚਾਰਜ ਏ. ਐਸ.

ਅਜੀਤ ਡੈਸਕ 02-09-2026
ਕਾਲਾ ਸੰਘਿਆਂ, 1 ਸਤੰਬਰ (ਬਲਜੀਤ ਸਿੰਘ ਸੰਘਾ)-ਇਲਾਕੇ ਵਿਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕਾਲਾ ਸੰਘਿਆਂ ਚੌਕੀ ਦੀ ਪੁਲਿਸ ਵਲੋਂ ਲਗਾਤਾਰ ਰਾਤ ਦੀ ਗਸ਼ਤ ਕੀਤੀ ਜਾ ਰਹੀ ਹੈ | ਇਸੇ ਗਸ਼ਤ ਕਾਰਨ ਬੀਤੀ ਦੇਰ ਰਾਤ ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਬਲੇਰ ਖ਼ਾਨਪੁਰ ਤੋਂ ਇੱਕ ਚੋਰੀ ਦੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ | ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 31 ਅਗਸਤ ਤੇ 1 ਸਤੰਬਰ ਦੀ ਦਰਮਿਆਨੀ ਰਾਤ ਪਿੰਡਾਂ ਵਿਚ ਗਸ਼ਤ ਕਰ ਰਹੇ ਸਨ ਤੇ ਰਾਤ ਕਰੀਬ 12:30 ਵਜੇ ਪਿੰਡ ਬਲੇਰ ਖ਼ਾਨਪੁਰ ਪੁੱਜੇ ਤਾਂ 4 ਵਿਅਕਤੀ ਜਿਨ੍ਹਾਂ ਦੇ ਕੋਲ਼ ਕੁੱਝ ਸਾਮਾਨ ਫੜਿਆ ਹੋਇਆ ਸੀ ਅਤੇ ਇਹਨਾਂ ਕੋਲ਼ ਪੁਲਿਸ ਦੀ ਗੱਡੀ ਰੋਕਣ ਲਈ ਹੌਲੀ ਕੀਤੀ ਤਾਂ ਇਹ ਮੌਕੇ ਤੋਂ ਫ਼ਰਾਰ ਹੋ ਗਏ | ਚੌਕੀ ਇੰਚਾਰਜ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਆਪਣੇ ਕੋਲ਼ ਮੌਜੂਦ ਸਾਮਾਨ ਮੌਕੇ ’ਤੇ ਹੀ ਸੁੱਟ ਦਿੱਤਾ, ਜਿਸ ਨੂੰ ਚੈੱਕ ਕੀਤਾ ਗਿਆ ਤਾਂ ਉਹ ਇਕ ਬੱਚਿਆਂ ਵਾਲੀ ਸਾਈਕਲ ਤੇ ਇਕ ਬੈਟਰੀ ਸੀ | ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਦੇ ਬਿਲਕੁਲ ਨਜ਼ਦੀਕ ਇਕ ਆਟੋ ਖੜ੍ਹਾ ਸੀ ਤੇ ਪਤਾ ਲੱਗਾ ਕਿ ਚੋਰਾਂ ਨੇ ਆਟੋ ’ਚੋਂ ਬੈਟਰੀ ਚੋਰੀ ਕੀਤੀ ਸੀ ਤੇ ਫਿਰ ਰਾਤ ਨੂੰ ਪਿੰਡ ਬਲੇਰ ਖ਼ਾਨਪੁਰ ਵਾਸੀ ਆਟੋ ਰਿਕਸ਼ਾ ਮਾਲਕ ਉਠਾਇਆ ਗਿਆ ਤੇ ਉਸ ਨੂੰ ਬੈਟਰੀ ਸੌਂਪੀ ਗਈ | ਚੌਕੀ ਇੰਚਾਰਜ ਨੇ ਪ੍ਰੈੱਸ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰੇ ਲਗਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਉਣ ਨਾਲ਼ ਜਿੱਥੇ ਅਜਿਹੀਆਂ ਘਟਨਾਵਾਂ ਤੋਂ ਬਚਾਅ ਵੀ ਰਹੇਗਾ ਉੱਥੇ ਹੀ ਪੁਲਿਸ ਨੂੰ ਸਹਿਯੋਗ ਵੀ ਮਿਲੇਗਾ |
ਪਿਛਲੀ ਖ਼ਬਰ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ’ਚ 22 ਸਿੱਖਿਆਰਥੀਆਂ ਨੂੰ ਕੰਪਿਊਟਰ ਕੋਰਸ ਦੇ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਨਡਾਲਾ ’ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐੱਸ.ਸੀ ਭਾਈਚਾਰੇ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।