02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪ੍ਰਾਚੀਨ ਸ਼ਿਵ ਮੰਦਰ ਨਾਥਾਂ ਦੇ ਡੇਰੇ ’ਚ ਕਮਿਊਨਿਟੀ ਹਾਲ ਦੀ ਉਸਾਰੀ ਲਈ ਸਰਕਾਰ ਵਲੋਂ ਲੋੜੀਂਦੇ ਫੰਡ ਦਿੱਤੇ ਜਾਣਗੇ-ਮੋਹਿੰਦਰ ਭਗਤ

ਕਪੂਰਥਲਾ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਬਾਗਬਾਨੀ ਵਿਭਾਗ ਵਿਭਾਗ ਦੇ ਮੰਤਰੀ ਮੋਹਿੰਦਰ ਭਗਤ ਬੀਤੀ ਸ਼ਾਮ ਪ੍ਰਾਚੀਨ ਸ਼ਿਵ ਮੰਦਰ ਨਾਥਾਂ ਦਾ ਡੇਰਾ ਸੀਨਪੁਰਾ ਨੇੜੇ ਨਵੀਂ ਪੁਲਿਸ ਲਾਈਨ ਕਾਂਜਲੀ ਰੋਡ ਕਪੂਰਥਲਾ ਪੁੱਜੇ, ਉਹ ਮੰਦਰ ਵਿਚ ਨਤਮਸਤਕ ਹੋਏ | ਇਸ ਤੋਂ ਪਹਿਲਾਂ ਮੰਦਰ ਦੇ ਮੁੱਖ ਸੇਵਾਦਾਰ ਮਹੰਤ ਵਿਜੇ ਨਾਥ ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਕੈਬਨਿਟ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨਾਲ ਮੰਦਰ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਮੁੱਖ ਸੇਵਾਦਾਰ ਵਿਜੇ ਨਾਥ ਨੇ ਦੱਸਿਆ ਕਿ ਮੰਦਰ ਵਿਚ ਗ਼ਰੀਬ ਪਰਿਵਾਰਾਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਸ਼ਾਦੀ ਤੇ ਹੋਰ ਸਮਾਜਿਕ ਕਾਰਜਾਂ ਲਈ ਕਮਿਊਨਿਟੀ ਹਾਲ ਦੀ ਸਥਾਪਨਾ ਲਈ ਪੰਜਾਬ ਸਰਕਾਰ ਵਲੋਂ ਜ਼ਮੀਨ ਦੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ, ਪਰ ਕਮਿਊਨਿਟੀ ਹਾਲ ਦੀ ਉਸਾਰੀ ਲਈ ਲੋੜੀਂਦੇ ਫੰਡ ਨਾ ਹੋਣ ਕਾਰਨ ਇਹ ਕੰਮ ਅਜੇ ਵੀ ਅਧੂਰਾ ਚੱਲਿਆ ਆ ਰਿਹਾ ਹੈ | ਇਸ ਮੌਕੇ ਮੋਹਿੰਦਰ ਭਗਤ ਨੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਮਿਊਨਿਟੀ ਹਾਲ ਦੀ ਉਸਾਰੀ ਲਈ ਬਹੁਤ ਜਲਦੀ ਪੰਜਾਬ ਸਰਕਾਰ ਵਲੋਂ ਫੰਡ ਅਲਾਟ ਕਰਵਾਉਣ ਦਾ ਉਪਰਾਲਾ ਕਰਨਗੇ | ਇਸੇ ਦੌਰਾਨ ਹੀ ਬਾਬਾ ਵਿਜੇ ਨਾਥ ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਮਹਿੰਦਰ ਭਗਤ ਤੇ ਨਾਇਬ ਤਹਿਸੀਲਦਾਰ ਰਾਜੀਵ ਖੋਸਲਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮੇਟੀ ਦੇ ਚੇਅਰਮੈਨ ਅਖਿਲੇਸ਼, ਪ੍ਰਧਾਨ ਅਵਤਾਰ ਸਿੰਘ, ਮੰਦਿਰ ਕਮੇਟੀ ਦੇ ਸਰਪ੍ਰਸਤ ਕ੍ਰਿਸ਼ਨ ਟੰਡਨ, ਆਰ. ਕੇ.

ਅਜੀਤ ਡੈਸਕ 02-09-2026
ਕਪੂਰਥਲਾ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਬਾਗਬਾਨੀ ਵਿਭਾਗ ਵਿਭਾਗ ਦੇ ਮੰਤਰੀ ਮੋਹਿੰਦਰ ਭਗਤ ਬੀਤੀ ਸ਼ਾਮ ਪ੍ਰਾਚੀਨ ਸ਼ਿਵ ਮੰਦਰ ਨਾਥਾਂ ਦਾ ਡੇਰਾ ਸੀਨਪੁਰਾ ਨੇੜੇ ਨਵੀਂ ਪੁਲਿਸ ਲਾਈਨ ਕਾਂਜਲੀ ਰੋਡ ਕਪੂਰਥਲਾ ਪੁੱਜੇ, ਉਹ ਮੰਦਰ ਵਿਚ ਨਤਮਸਤਕ ਹੋਏ | ਇਸ ਤੋਂ ਪਹਿਲਾਂ ਮੰਦਰ ਦੇ ਮੁੱਖ ਸੇਵਾਦਾਰ ਮਹੰਤ ਵਿਜੇ ਨਾਥ ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਕੈਬਨਿਟ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨਾਲ ਮੰਦਰ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਮੁੱਖ ਸੇਵਾਦਾਰ ਵਿਜੇ ਨਾਥ ਨੇ ਦੱਸਿਆ ਕਿ ਮੰਦਰ ਵਿਚ ਗ਼ਰੀਬ ਪਰਿਵਾਰਾਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਸ਼ਾਦੀ ਤੇ ਹੋਰ ਸਮਾਜਿਕ ਕਾਰਜਾਂ ਲਈ ਕਮਿਊਨਿਟੀ ਹਾਲ ਦੀ ਸਥਾਪਨਾ ਲਈ ਪੰਜਾਬ ਸਰਕਾਰ ਵਲੋਂ ਜ਼ਮੀਨ ਦੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ, ਪਰ ਕਮਿਊਨਿਟੀ ਹਾਲ ਦੀ ਉਸਾਰੀ ਲਈ ਲੋੜੀਂਦੇ ਫੰਡ ਨਾ ਹੋਣ ਕਾਰਨ ਇਹ ਕੰਮ ਅਜੇ ਵੀ ਅਧੂਰਾ ਚੱਲਿਆ ਆ ਰਿਹਾ ਹੈ | ਇਸ ਮੌਕੇ ਮੋਹਿੰਦਰ ਭਗਤ ਨੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਮਿਊਨਿਟੀ ਹਾਲ ਦੀ ਉਸਾਰੀ ਲਈ ਬਹੁਤ ਜਲਦੀ ਪੰਜਾਬ ਸਰਕਾਰ ਵਲੋਂ ਫੰਡ ਅਲਾਟ ਕਰਵਾਉਣ ਦਾ ਉਪਰਾਲਾ ਕਰਨਗੇ | ਇਸੇ ਦੌਰਾਨ ਹੀ ਬਾਬਾ ਵਿਜੇ ਨਾਥ ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਮਹਿੰਦਰ ਭਗਤ ਤੇ ਨਾਇਬ ਤਹਿਸੀਲਦਾਰ ਰਾਜੀਵ ਖੋਸਲਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਮੇਟੀ ਦੇ ਚੇਅਰਮੈਨ ਅਖਿਲੇਸ਼, ਪ੍ਰਧਾਨ ਅਵਤਾਰ ਸਿੰਘ, ਮੰਦਿਰ ਕਮੇਟੀ ਦੇ ਸਰਪ੍ਰਸਤ ਕ੍ਰਿਸ਼ਨ ਟੰਡਨ, ਆਰ.ਕੇ. ਸੇਠੀ, ਸ਼ੰਕਰ ਪਾਸਵਾਨ, ਲਛਮਣ ਸ਼ਰਮਾ, ਵਿਪਨ ਮਲਹੋਤਰਾ, ਰਜਿੰਦਰ, ਬੌਬੀ, ਪਾਲੀ, ਦਰਸ਼ਨ ਸਿੰਘ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਡਾਲਾ ’ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐੱਸ.ਸੀ ਭਾਈਚਾਰੇ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਦੰਦਾਂ ਤੇ ਜਬਾੜਿਆਂ ਦਾ ਲਗਾਇਆ 483ਵਾਂ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।