10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼ਿੰਘਰਾਲਾ ਸਕੂਲ ਨਡਾਲਾ ਦੇ ਵਿਹੜੇ ’ਚ ਮਨਾਇਆ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ

ਨਡਾਲਾ, 9 ਅਗਸਤ (ਰਘਬਿੰਦਰ ਸਿੰਘ) ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਵਿਹੜੇ ਵਿਚ ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬ ਦਾ ਵਿਰਾਸਤੀ ਤਿਉਹਾਰ ‘ਤੀਆਂ’ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਭਰ ਤੋਂ ਪਹੁੰਚੀਆਂ ਔਰਤਾਂ ਨੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸਕੂਲ ਦੀ ਐਮ. ਡੀ.

ਜੇਤੂ ਵਿਦਿਆਰਥੀਆਂ ਨਾਲ ਚੇਅਰਮੈਨ ਜਸਬੀਰ ਸਿੰਘ, ਪਿ੍ੰਸੀਪਲ ਦਾਮਨੀ ਸ਼ਰਮਾ ਤੇ ਹੋਰ | ਤਸਵੀਰ: ਸੁਖਜਿੰਦਰ ਸਿੰਘ ਸ਼ਿੰਘਰਾਲਾ ਸਕੂਲ ਨਡਾਲਾ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਸਕੂਲ ਐਮ.ਡੀ. ਸਵਰਨ ਕੌਰ ਨੂੰ ਸਨਮਾਨਿਤ ਕਰਨ ਮੌਕੇ ਦਾ ਦਿ੍ਸ਼ | ਤਸਵੀਰ. ਰਘਬਿੰਦਰ ਸਿੰਘ 10-08-2026
ਨਡਾਲਾ, 9 ਅਗਸਤ (ਰਘਬਿੰਦਰ ਸਿੰਘ) ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਵਿਹੜੇ ਵਿਚ ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬ ਦਾ ਵਿਰਾਸਤੀ ਤਿਉਹਾਰ ‘ਤੀਆਂ’ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਭਰ ਤੋਂ ਪਹੁੰਚੀਆਂ ਔਰਤਾਂ ਨੇ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸਕੂਲ ਦੀ ਐਮ.ਡੀ. ਸਵਰਨ ਕੌਰ ਅਤੇ ਵਿਸ਼ੇਸ਼ ਮਹਿਮਾਨ ਅਮਨਦੀਪ ਮਾਨ ਤੇ ਰਵੀਨਾ ਸੋਹਲ ਨੂੰ ਫੁਲਕਾਰੀ ਤਾਣ ਕੇ ਪੀਂਘ ਸੈਰੇਮਨੀ ਤੱਕ ਲਿਆਂਦਾ ਤੇ ਸਮੂਹ ਸਟਾਫ਼ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ ਤੇ ਵਿਸ਼ੇਸ਼ ਮਹਿਮਾਨਾਂ ਨੂੰ ਤੀਆਂ ਦੇ ਪ੍ਰਤੀਕ ਵਜੋਂ ਫੁਲਕਾਰੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਪਿ੍ੰਸੀਪਲ ਮਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਸਵਰਨ ਕੌਰ ਨੂੰ ਵਿਰਾਸਤੀ ਚਿੰਨ੍ਹ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਟੇਜੀ ਪ੍ਰੋਗਰਾਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਰੁੱਪ ਡਾਂਸ, ਐਕਸ਼ਨ ਸੌਂਗ, ਗਿੱਧਾ ਅਤੇ ਭੰਗੜੇ ਸਮੇਤ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਲਾਕੇ ਭਰ ਤੋਂ ਪਹੁੰਚੀਆਂ ਮਹਿਮਾਨ ਔਰਤਾਂ ਨੇ ਵੀ ਪੰਜਾਬੀ ਲੋਕ ਗੀਤ ਗਾ ਕੇ ਪੁਰਾਤਨ ਪੇਂਡੂ ਵਿਰਸੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ | ਇਸ ਮੌਕੇ ਗੁਰਪ੍ਰੀਤ ਕੌਰ ਮਨਸੂਰਵਾਲ, ਜਤਿੰਦਰ ਕੌਰ ਖਾਨਪੁਰ, ਸੰਦੀਪ ਕੌਰ ਭੱਕੂਵਾਲ, ਵੰਦਨਾ ਸ਼ਰਮਾ ਲੱਖਣ ਕੇ ਪੱਡਾ ਅਤੇ ਪਰਮਜੀਤ ਬਾਮੂੰਵਾਲ ਵੱਲੋਂ ਦਿੱਤੀਆਂ ਡਾਂਸ ਪੇਸ਼ਕਾਰੀਆਂ ਨੇ ਵੀ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ | ਤੀਆਂ ਦੇ ਮੇਲੇ ਦੌਰਾਨ ਕਿੱਕਲੀ, ਰੱਸੀ ਟੱਪਣਾ, ਮਿਊਜ਼ੀਕਲ ਚੇਅਰ, ਥ੍ਰੀ ਲੈੱਗ ਰੇਸ, ਚਾਟੀ ਰੇਸ, ਰੱਸਾਕਸ਼ੀ, ਲੰਬੇ ਵਾਲ, ਸੋਹਣੀ ਪੰਜਾਬੀ ਜੁੱਤੀ ਅਤੇ ਸੋਹਣਾ ਪਰਾਂਦਾ ਸਮੇਤ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਮਹਿਮਾਨ ਔਰਤਾਂ, ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ |ਕਿੱਕਲੀ ਮੁਕਾਬਲੇ ਵਿਚ ਅਮਨਪ੍ਰੀਤ ਕੌਰ ਅਤੇ ਮਨਦੀਪ ਕੌਰ ਨਡਾਲਾ, ਥ੍ਰੀ ਲੈੱਗ ਰੇਸ ਵਿਚ ਰੀਟਾ ਅਤੇ ਸੁਨੀਤਾ ਜੱਗ ਬਹਿਲੋਲਪੁਰ, ਚਾਟੀ ਰੇਸ ਵਿਚ ਜਸਬੀਰ ਕੌਰ ਬਾਮੂੰਵਾਲ ਅਤੇ ਮਿਊਜ਼ੀਕਲ ਚੇਅਰ ਵਿਚ ਪ੍ਰਵੀਨ ਬੁਤਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ | ਗਿਆਰ੍ਹਵੀਂ ਸਾਇੰਸ ਦੀ ਵਿਦਿਆਰਥਣ ਨਵਪ੍ਰਵੇਸ਼ਜੀਤ ਕੌਰ ਤੇ ਚੌਥੀ ਜਮਾਤ ਦੀ ਵਿਦਿਆਰਥਣ ਗੁਰਲੀਨ ਨੇ ‘ਲੰਬੇ ਵਾਲਾਂ’ ਦਾ ਇਨਾਮ ਜਿੱਤਿਆ, ਜਦਕਿ ਮਹਿਮਾਨਾਂ ਵਿਚੋਂ ਸ਼ੋਭਾ ਬਾਵਾ ਨਡਾਲਾ ਨੂੰ ਵੀ ਇਸੇ ਸ਼੍ਰੇਣੀ ਵਿਚ ਸਨਮਾਨਿਤ ਕੀਤਾ ਗਿਆ | ‘ਸੋਹਣੀ ਪੰਜਾਬੀ ਜੁੱਤੀ’ ਦਾ ਇਨਾਮ ਮਨਪ੍ਰੀਤ ਕੌਰ ਅਤੇ ਪਰਮਜੀਤ ਕੌਰ ਨੂੰ , ਜਦਕਿ ‘ਸੋਹਣਾ ਪਰਾਂਦਾ’ ਦਾ ਇਨਾਮ ਮਹਿਮਾਨਾਂ ਵਿਚੋਂ ਅਮਨਦੀਪ ਕੌਰ ਨਡਾਲਾ ਅਤੇ ਅਧਿਆਪਕਾਂ ਵਿਚੋਂ ਸ਼ਸ਼ੀ ਚੌਹਾਨ ਨੂੰ ਪ੍ਰਦਾਨ ਕੀਤਾ ਗਿਆ | ਗੁਰਪ੍ਰੀਤ ਕੌਰ ਮਨਸੂਰਵਾਲ ਅਤੇ ਸੰਦੀਪ ਕੌਰ ਨੂੰ ਮਹਿਮਾਨਾਂ ਵਿਚੋਂ ਬੈੱਸਟ ਪਰਫਾਰਮਰ ਚੁਣਿਆ ਗਿਆ | ਹਰ ਸਾਲ ਤੀਆਂ ਦੇ ਮੇਲੇ ਵਿਚ ਸ਼ਿਰਕਤ ਕਰਨ ਵਾਲੀ ਜਸਬੀਰ ਕੌਰ ਬਾਮੂੰਵਾਲ ਨੂੰ ‘ਸਦਾਬਹਾਰ’ ਸਨਮਾਨ ਨਾਲ ਨਿਵਾਜਿਆ ਗਿਆ | ਮੇਲੇ ਵਿਚ ਪਹੁੰਚਣ ਵਾਲੀ ਸਭ ਤੋਂ ਬਜ਼ੁਰਗ ਔਰਤ ਮਾਤਾ ਰਾਜ ਰਾਣੀ ਮਿਰਜ਼ਾਪੁਰ ਨੂੰ ਮੇਲੇ ਦਾ ਮਾਣ-ਮੱਤਾ ਸਨਮਾਨ ‘ਅਸੀਸੜੀਆਂ’ ਪ੍ਰਦਾਨ ਕੀਤਾ ਗਿਆ | ਵੱਖ-ਵੱਖ ਡਾਂਸ ਆਈਟਮਾਂ ਵਿਚ ਮਨਪ੍ਰੀਤ ਕੌਰ ਬਾਰ੍ਹਵੀਂ ਆਰਟਸ, ਭਾਵਨਾ ਗਿਆਰ੍ਹਵੀਂ ਆਰਟਸ, ਏਕਮਜੋਤ ਕੌਰ ਅਤੇ ਜਸ਼ਨਪ੍ਰੀਤ ਦਸਵੀਂ ਪਿੰਕ ਅਤੇ ਮਨਵੀਰ ਕੌਰ ਅੱਠਵੀਂ ਰੋਜ਼ ਨੂੰ ਬੈੱਸਟ ਪਰਫਾਰਮਰ ਚੁਣਿਆ ਗਿਆ | ਇਸ ਦੌਰਾਨ ਗਿਆਰ੍ਹਵੀਂ ਆਰਟਸ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੂੰ ‘ਮਿਸ ਤੀਜ 2026’ ਚੁਣਿਆ ਗਿਆ | ਮੇਲੇ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਸਟਾਲ ਵੀ ਲਗਾਏ ਗਏ, ਜਿੱਥੇ ਲੋਕਾਂ ਦੀ ਭੀੜ ਲੱਗੀ ਰਹੀ | ਪ੍ਰੋਗਰਾਮ ਦੇ ਅੰਤ ਵਿਚ ‘ਨਾਨਕੇ-ਦਾਦਕੇ ਮੇਲ’ ਦੇ ਸਿੱਠਣੀਆਂ ਮੁਕਾਬਲੇ, ਗਿੱਧਾ ਤੇ ਡੀ.ਜੇ. ਡਾਂਸ ਨੇ ਮੇਲੇ ਦੀ ਰੌਣਕ ਨੂੰ ਹੋਰ ਵਧਾ ਦਿੱਤਾ |
ਪਿਛਲੀ ਖ਼ਬਰ ਕੌਮੀ ਕਿਸਾਨ ਕਮਿਸ਼ਨ ਦੇ ਫ਼ਾਰਮੂਲੇ ਅਨੁਸਾਰ ਸਾਰੀਆਂ ਫ਼ਸਲਾਂ ’ਤੇ ਕਾਨੂੰਨੀ ਗਰੰਟੀ ਦੇਣ ਦੀ ਕੀਤੀ ਮੰਗ ਅਗਲੀ ਖ਼ਬਰ ਐਲ.ਆਈ.ਸੀ. ਦੀਆਂ ਵੱਖ-ਵੱਖ ਬੱਚਤ ਸਕੀਮਾਂ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਣਗੀਆਂ-ਨਿਰਵੈਰ ਰਾਗਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।