06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕੁੱਤਿਆਂ ਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਅ ਲਈ ਅਰਬਨ ਪੈਟਸ ਨੇ ਲਗਾਇਆ ਮੁਫ਼ਤ ਟੀਕਾਕਰਨ ਕੈਂਪ

ਕਪੂਰਥਲਾ, 5 ਅਗਸਤ (ਵਿ. ਪ੍ਰ.)

ਅਜੀਤ ਡੈਸਕ 06-08-2026
ਕਪੂਰਥਲਾ, 5 ਅਗਸਤ (ਵਿ.ਪ੍ਰ.)-ਅਰਬਨ ਪੈਟਸ ਕਪੂਰਥਲਾ ਵਲੋਂ ਡਾ. ਜੀ.ਐਸ. ਬੇਦੀ ਦੀ ਅਗਵਾਈ ਹੇਠ ਹਲਕਾਅ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੈਂਪ ਅਰਬਨ ਪੈਟਸ ਬਾਈਪਾਸ ਚੌਂਕ ਕਪੂਰਥਲਾ ਵਿਖੇ ਲਗਾਇਆ ਗਿਆ | ਜਿਸ ਵਿਚ ਕੁੱਤਿਆਂ ਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੀਤਾ ਗਿਆ | ਇਸ ਦੋ ਰੋਜ਼ਾ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਇੰਡੀਅਨ ਇੰਮਨੂੰਯੋੋਲੋਜੀਕਲ, ਐਮ.ਐਸ.ਡੀ. ਐਨੀਮਲ ਸਾਇੰਸਜ, ਮੈਨਕਾਂਈਡ ਅਤੇ ਡਰੂਜ ਡਰੂਲਜ ਦੇ ਸਹਿਯੋਗ ਨਾਲ ਲਗਾਏ ਗਏ ਇਸ ਦੋ ਰੋਜ਼ਾ ਮੁਫ਼ਤ ਟੀਕਾਕਰਨ ਕੈਂਪ ਵਿਚ ਕੁੱਤਿਆਂ ਤੇ ਬਿੱਲੀਆਂ ਦੇ ਪਾਲਕਾਂ ਨੂੰ ਹਲਕਾ ਰੋਗ ਦੇ ਲੱਛਣਾ ਤੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਰਾਹੁਲ ਭਾਰਦਵਾਜ ਨੇ ਕਿਹਾ ਕਿ ਜਾਨਵਰਾਂ ਦੇ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਇਹ ਵਿਲੱਖਣ ਤਰ੍ਹਾਂ ਦਾ ਕੈਂਪ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਆਪਣੇ ਪੈਟਸ ਤੇ ਆਸ ਪਾਸ ਦੇ ਕੁੱਤਿਆਂ ਤੇ ਬਿੱਲੀਆਂ ਨੂੰ ਕੈਂਪ ਵਿਚ ਲਿਆ ਕੇ ਉਨ੍ਹਾਂ ਨੂੰ ਹਲਕਾਅ ਤੋਂ ਬਚਾਉਣ ਲਈ ਟੀਕੇ ਲਗਾਉਣ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਫੱਤੂਢੀਂਗਾ ਦੇ ਇਕ ਕਾਰੋਬਾਰੀ ਦੀ ਜ਼ਮੀਨ ਦੀ ਕੁਰਕੀ ਰੁਕਵਾਈ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਗੁਰਲੀਨ ਕੌਰ ਜ਼ਿਲ੍ਹਾ ਪੱਧਰੀ ਭਾਸ਼ਨ ਮੁਕਾਬਲੇ ਵਿਚ ਦੂਜੇ ਸਥਾਨ ’ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।