10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਆਨੰਦ ਪਬਲਿਕ ਸਕੂਲ ਦੇ ਸੰਸਥਾਪਕ ਸਵ: ਨਰੇਸ਼ ਕੁਮਾਰ ਅਨੰਦ ਦੀ ਬਰਸੀ ਸੰਬੰਧੀ ਸਮਾਗਮ

ਅਜੀਤ ਡੈਸਕ 18-07-2026
ਕਪੂਰਥਲਾ, 17 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸੰਸਥਾਪਕ ਸਵ: ਨਰੇਸ਼ ਕੁਮਾਰ ਆਨੰਦ ਦੀ 12ਵੀਂ ਬਰਸੀ ਦੇ ਸਬੰਧ ਵਿਚ ਸਕੂਲ ਕੈਂਪਸ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ, ਪਿ੍ੰਸੀਪਲ ਡਾ. ਏ.ਐੱਸ. ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਤੇ ਸਕੂਲ ਦੇ ਸਟਾਫ਼ ਮੈਂਬਰਾਂ ਨੇ ਸੰਸਥਾ ਦੇ ਸੰਸਥਾਪਕ ਨਰੇਸ਼ ਕੁਮਾਰ ਆਨੰਦ ਦੀ ਤਸਵੀਰ ‘ਤੇ ਫੁਲ ਅਰਪਿਤ ਕ ਕੀਤੇ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਏ.ਐਸ. ਸੇਖੋਂ ਨੇ ਕਿਹਾ ਕਿ ਸਵ: ਨਰੇਸ਼ ਕੁਮਾਰ ਆਨੰਦ ਵਲੋਂ ਸਥਾਪਿਤ ਆਦਰਸ਼, ਕਦਰਾਂ ਕੀਮਤਾਂ ਤੇ ਸਿਧਾਂਤ ਅੱਜ ਵੀ ਸਕੂਲ ਨੂੰ ਤਰੱਕੀ ਤੇ ਉੱਤਮਤਾ ਦੇ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ | ਉਨ੍ਹਾਂ ਸਮੂਹ ਅਧਿਆਪਕਾਂ ਨੂੰ ਸੰਸਥਾਪਕ ਦੇ ਆਦਰਸ਼ਾਂ ‘ਤੇ ਚੱਲਦਿਆਂ ਪੂਰੀ ਨਿਸ਼ਠਾ, ਸਮਰਪਣ ਅਤੇ ਸੇਵਾ ਭਾਵਨਾ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਸਵ: ਆਨੰਦ ਦਾ ਪ੍ਰੇਰਣਾਦਾਇਕ ਜੀਵਨ ਤੇ ਉਨ੍ਹਾਂ ਦੇ ਉੱਚੇ ਸੁੱਚੇ ਵਿਚਾਰ ਸਮੂਹ ਆਨੰਦ ਪਰਿਵਾਰ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਸਰ ਰੋਗਾਂ ਦੇ ਸਸਤੇ ਇਲਾਜ ਲਈ ਖੋਜ ਕਰਨਾ ਚਾਹੁੰਦਾ ਹੈ ਨੀਟ-ਯੂ.ਜੀ. ’ਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲਾ... ਅਗਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।