10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੈਂਸਰ ਰੋਗਾਂ ਦੇ ਸਸਤੇ ਇਲਾਜ ਲਈ ਖੋਜ ਕਰਨਾ ਚਾਹੁੰਦਾ ਹੈ ਨੀਟ-ਯੂ.ਜੀ. ’ਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲਾ ਆਰਯਨ ਗੁਪਤਾ

ਅਜੀਤ ਡੈਸਕ 18-07-2026
ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)-ਨੀਟ-ਯੂ.ਜੀ. 2026 ਦੇ ਨਤੀਜਿਆਂ ਵਿਚ ਆਰਯਨ ਗੁਪਤਾ ਨੇ 720 ਵਿਚੋਂ 715 ਅੰਕ ਹਾਸਲ ਕਰਕੇ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਲਗਾਤਾਰ ਮਿਹਨਤ, ਮਜ਼ਬੂਤ ਇਰਾਦੇ ਅਤੇ ਸਹੀ ਮਾਰਗ ਦਰਸ਼ਨ ਦੇ ਬਲਬੂਤੇ ਆਰਯਨ ਨੇ ਇਹ ਸ਼ਾਨਦਾਰ ਉਪਲਬਧੀ ਆਪਣੇ ਨਾਂਅ ਕੀਤੀ। ਆਰਯਨ ਨੇ ਦੱਸਿਆ ਕਿ ਉਹ ਕੈਂਸਰ ਰੋਗਾਂ ਦਾ ਮਾਹਿਰ ਡਾਕਟਰ ਬਣਨਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਖੋਜ ਤੇ ਖੇਤਰ ਵਿਚ ਕੰਮ ਕਰਕੇ ਅਜਿਹਾ ਇਲਾਜ ਵਿਕਸਿਤ ਕਰਨਾ ਚਾਹੁੰਦਾ ਹੈ, ਜਿਸ ਨਾਲ ਅਮੀਰ ਹੋਵੇ ਜਾਂ ਗ਼ਰੀਬ, ਹਰ ਮਰੀਜ਼ ਨੂੰ ਕੈਂਸਰ ਦਾ ਸਸਤਾ ਅਤੇ ਵਧੀਆ ਇਲਾਜ ਮਿਲ ਸਕੇ। ਆਪਣੀ ਕਾਮਯਾਬੀ ਦਾ ਸਿਹਰਾ ਆਰਯਨ ਨੇ ਆਪਣੇ ਮਾਤਾ-ਪਿਤਾ, ਵੱਡੇ ਭਰਾ ਅਤੇ ਅਧਿਆਪਕਾਂ ਨੂੰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਨੇ ਨੀਟ 2025 ਵਿਚ ਆਲ ਇੰਡੀਆ ਰੈਂਕ-54 ਹਾਸਲ ਕੀਤਾ ਸੀ ਅਤੇ ਇਸ ਵੇਲੇ ਉਹ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਿਹਾ ਹੈ। ਤਿਆਰੀ ਦੌਰਾਨ ਭਰਾ ਨੇ ਪੜ੍ਹਾਈ ਦੀ ਯੋਜਨਾ ਬਣਾਉਣ, ਨੋਟਸ ਤਿਆਰ ਕਰਨ ਅਤੇ ਪ੍ਰੀਖਿਆ ਦੇ ਦਬਾਅ ਨਾਲ ਨਜਿੱਠਣ ਵਿਚ ਹਰ ਕਦਮ ’ਤੇ ਉਸ ਦੀ ਮਦਦ ਕੀਤੀ, ਜਦਕਿ ਮਾਤਾ-ਪਿਤਾ ਨੇ ਹਰ ਸਮੇਂ ਉਸ ਦਾ ਹੌਂਸਲਾ ਵਧਾਇਆ। ਆਰਯਨ ਨੇ ਦੱਸਿਆ ਕਿ ਉਸ ਨੇ ਤਿਆਰੀ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਸਾਧਨਾਂ ਦੀ ਵਰਤੋਂ ਨਹੀਂ ਕੀਤੀ। ਉਸ ਨੇ ਐਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ, ਕਲਾਸ ਨੋਟਿਸ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੂੰ ਹੀ ਆਪਣੀ ਸਫ਼ਲਤਾ ਦਾ ਆਧਾਰ ਬਣਾਇਆ। ਉਸ ਦਾ ਮੰਨਣਾ ਹੈ ਕਿ ਕਿਸੇ ਵੀ ਵਿਦਿਆਰਥੀ ਲਈ ਆਪਣੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਨਿਰੰਤਰ ਮਿਹਨਤ ਕਰਨਾ ਹੀ ਸਫ਼ਲਤਾ ਦੀ ਸਭ ਤੋਂ ਵੱਡੀ ਕੁੰਜੀ ਹੈ। ਆਰਯਨ ਨੇ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੂਜਿਆਂ ਨਾਲ ਮੁਕਾਬਲਾ ਕਰਨ ਦੀ ਬਜਾਏ ਆਪਣੇ ਆਪ ਨੂੰ ਬਿਹਤਰ ਬਣਾਉਣ ’ਤੇ ਧਿਆਨ ਦੇਣ। ਉਸ ਨੇ ਕਿਹਾ ਕਿ ਜੇ ਵਿਦਿਆਰਥੀ ਇਮਾਨਦਾਰੀ ਨਾਲ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਦੇ ਹੋਏ ਲਗਾਤਾਰ ਮਿਹਨਤ ਕਰਨ ਤਾਂ ਕੋਈ ਵੀ ਟੀਚਾ ਹਾਸਲ ਕਰਨਾ ਅਸੰਭਵ ਨਹੀਂ ਰਹਿੰਦਾ।
ਪਿਛਲੀ ਖ਼ਬਰ ‘ਐਲਨ’ ਦੇ ਪਹਿਲੇ 10 ’ਚ 5 ਅਤੇ ਪਹਿਲੇ 100 ’ਚ 46 ਵਿਦਿਆਰਥੀ ਨੀਟ-ਯੂ.ਜੀ. 2026 ਦੇ ਨਤੀਜਿਆਂ ’ਚ ਚਮਕਿਆ ਐਲਨ ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਸੰਸਥਾਪਕ ਸਵ: ਨਰੇਸ਼ ਕੁਮਾਰ ਅਨੰਦ ਦੀ ਬਰਸੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।