24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਸਬਾ ਨਡਾਲਾ ਦੀ ਫਿਰਨੀ ਵਾਲੀ ਸੜਕ ਨਗਰ ਪੰਚਾਇਤ ਦੇ ਅਧੀਨ ਨਹੀਂ ਆਉਂਦੀ-ਇੰਸਪੈਕਟਰ ਸੰਦੀਪ ਕੁਮਾਰ

ਅਜੀਤ ਡੈਸਕ 16-07-2026
ਨਡਾਲਾ, 15 ਜੁਲਾਈ (ਰਘਬਿੰਦਰ ਸਿੰਘ)-ਦੋ ਦਿਨ ਦਿਨ ਪਹਿਲਾਂ ਅਸੀਂ ਨਡਾਲਾ ਫਿਰਨੀ ਦੀ ਕੁਟੀਆ ਕਲੋਨੀ ਤੋਂ ਸਰਕਾਰੀ ਸਕੂਲ ਨਡਾਲਾ ਤੱਕ ਵਾਲੀ ਸੜਕ ਦੀ ਸਮੱਸਿਆ ਨੂੰ ਉਜਾਗਰ ਕੀਤਾ ਸੀ ਕੇ ਇਸ ਸੜਕ ‘ਤੇ ਹਰ ਵੇਲੇ ਗੰਦਾ ਅਤੇ ਬਰਸਾਤੀ ਪਾਣੀ ਖੜ੍ਹਾ ਰਹਿਣ ਕਾਰਨ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮਾਮਲੇ ਨੂੰ ਲੈ ਕੇ ਨਗਰ ਪੰਚਾਇਤ ਨਡਾਲਾ ਦੇ ਸੈਨੇਟਰੀ ਇੰਸਪੈਕਟਰ ਸੰਦੀਪ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦੱਸਿਆ ਕਿ ਕੁਟੀਆ ਕਲੋਨੀ ਤੋਂ ਸਰਕਾਰੀ ਸਕੂਲ ਤੱਕ ਦੀ ਇਹ ਸੜਕ ਨਗਰ ਪੰਚਾਇਤ ਦੇ ਅਧੀਨ ਨਹੀਂ ਆਉਂਦੀ, ਸਗੋਂ ਇਹ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ) ਦੇ ਅਧਿਕਾਰ ਖੇਤਰ ਵਿਚ ਹੈ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਆਪਣੇ ਪੱਧਰ ‘ਤੇ ਇਲਾਕੇ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸੜਕ ‘ਤੇ ਖੜ੍ਹੇ ਪਾਣੀ ਨੂੰ ਕੱਢਣ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਸੈਨੇਟਰੀ ਇੰਸਪੈਕਟਰ ਸੰਦੀਪ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਪੀ.ਡਬਲਿਊ.ਡੀ ਵਿਭਾਗ ਨੂੰ ਲਿਖਤੀ ਰੂਪ ਵਿਚ ਪੱਤਰ ਭੇਜ ਦਿੱਤਾ ਗਿਆ ਹੈ, ਤਾਂ ਜੋ ਇਸ ਸਮੱਸਿਆ ਦਾ ਪੱਕਾ ਅਤੇ ਜਲਦ ਹੱਲ ਕੀਤਾ ਜਾ ਸਕੇ | ਹੁਣ ਦੇਖਣਾ ਇਹ ਹੋਵੇਗਾ ਕਿ ਪੀ.ਡਬਲਿਊ.ਡੀ ਵਿਭਾਗ ਇਸ ਮਾਮਲੇ ਵਿਚ ਕਦੋਂ ਕਾਰਵਾਈ ਕਰਦਾ ਹੈ ਅਤੇ ਇਲਾਕਾ ਵਾਸੀਆਂ ਨੂੰ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਤੋਂ ਕਦੋਂ ਰਾਹਤ ਮਿਲਦੀ ਹੈ |
ਪਿਛਲੀ ਖ਼ਬਰ ਮਹਿਲਾਵਾਂ ਪਾਸੋਂ ਪਿਸਤੌਲ ਦੀ ਨੋਕ ‘ਤੇ ਲੁੱਟ ਕਰਨ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਸਦਰ ਬਾਜ਼ਾਰ ਵਿਚ ਡੂੰਘੇ ਖੱਡਿਆਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਦਾ ਫੁੱਟਿਆ ਗ਼ੁੱਸਾ-ਪ੍ਰਸ਼ਾਸਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।