12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬਾਬਾ ਮਹੰਤ ਰਾਮ ਜੀ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਅੱਜ ਤੋਂ ਸ਼ੁਰੂ

ਅਜੀਤ ਡੈਸਕ 08-07-2026
ਭੁਲੱਥ, 7 ਜੁਲਾਈ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਵੇਈਾ ਪੁਲ ਚੌਕ ਵਿਖੇ ਸਥਿਤ ਦਰਬਾਰ ਮਹੰਤ ਰਾਮ ਜੀ ਦਾ 21ਵਾਂ ਸਾਲਾਨਾ ਜੋੜ ਮੇਲਾ ਅੱਜ 8 ਅਤੇ 9 ਜੁਲਾਈ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੇਲਾ ਪ੍ਰਬੰਧਕ ਰਜਨੀ ਮਹੰਤ ਨੇ ਦੱਸਿਆ ਕਿ ਅੱਜ 8 ਜੁਲਾਈ ਨੂੰ ਰਾਤ ਨੂੰ ਮਹਿੰਦੀ ਦੇ ਰਸਮ ਅਦਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕੱਲ ਨੂੰ 9 ਜੁਲਾਈ ਨੂੰ ਸਵੇਰੇ ਦਰਬਾਰ ਤੇ ਪਹਿਲਾ ਝੰਡੇ ਅਤੇ ਚਾਦਰ ਦੀ ਰਸਮਾਂ ਅਦਾ ਕੀਤੀ ਜਾਵੇਗੀ ਉਸ ਤੋਂ ਬਾਅਦ ਖੁੱਲੇ ਪੰਡਾਲ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਪ੍ਰਸਿੱਧ ਗਾਇਕਾ ਸੀਮਾ ਅਣਜਾਣ, ਗਾਇਕ ਰੈਕੀ ਸਿੰਘ, ਸਿੱਧੂ ਸਿਸਟਰਸ ਅਤੇ ਹੋਰ ਨਾਮਵਾਰ ਗਾਇਕ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ਜਦ ਕਿ ਸਟੇਜ ਸੰਚਾਲਨ ਦੀ ਸੇਵਾ ਪ੍ਰਸਿੱਧ ਐਂਕਰ ਬਲਦੇਵ ਸਿੱਧੂ ਵੱਲੋਂ ਨਿਭਾਈ ਜਾਵੇਗੀ | ਰਾਤ ਨੂੰ ਨਕਲਾਂ ਅਤੇ ਕੱਵਾਲੀਆਂ ਵੀ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮੇਲੇ ਵਿਚ ਆਏ ਵਿਸ਼ੇਸ਼ ਸਹਿਯੋਗੀ ਸੱਜਣ ਅਤੇ ਮੋਹਤਬਰ ਵਿਅਕਤੀਆਂ ਦਾ ਕਮੇਟੀ ਵਲੋਂ ਸਨਮਾਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾਵੇ-ਗੁਰਪ੍ਰੀਤ ਸਿੰਘ ਗੋਪ... ਅਗਲੀ ਖ਼ਬਰ ਕਿਸੇ ਵੀ ਸਰਕਾਰ ਨੇ ਕਪੂਰਥਲਾ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ-ਗੁਰਮੀਤ ਲਾਲ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।