12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਰਿਜਨਲ ਟਰਾਂਸਪੋਰਟ ਅਫ਼ਸਰ ਨੇ ਪੰਜ ਓਵਰਲੋਡ ਗੱਡੀਆਂ ਦੇ ਚਲਾਨ ਕਰਕੇ ਮੌਕੇ ‘ਤੇ ਜੁਰਮਾਨਾ ਵਸੂਲਿਆ

ਅਜੀਤ ਡੈਸਕ 25-06-2026


ਕਪੂਰਥਲਾ, 24 ਜੂਨ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਤੇ ਵੱਡੀਆਂ ਗੱਡੀਆਂ ‘ਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਤੋਂ ਬਾਅਦ ਅੱਜ ਰੀਜ਼ਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਹਰਕਰਮ ਸਿੰਘ ਵਲੋਂ ਸੁਭਾਨਪੁਰ-ਨਡਾਲਾ ਰੋਡ ‘ਤੇ ਓਵਰਲੋਡ ਗੱਡੀਆਂ ਨੂੰ ਠੱਲ ਪਾਉਣ ਲਈ ਇਕ ਵਿਸ਼ੇਸ਼ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਉਨ੍ਹਾਂ ਟਰੱਕਾਂ, ਟਿੱਪਰਾਂ ਤੇ ਹੋਰ ਵੱਡੀਆਂ ਗੱਡੀਆਂ ਦੀ ਜਾਂਚ ਕੀਤੀ ਤੇ ਜਾਂਚ ਦੌਰਾਨ ਪੰਜ ਟਰੱਕ ਨਿਰਧਾਰਿਤ ਸੀਮਾ ਤੋਂ ਵੱਧ ਓਵਰਲੋਡ ਪਾਏ ਗਏ ਤੇ ਨਿਯਮਾਂ ਤਹਿਤ ਸਬੰਧਿਤ ਗੱਡੀਆਂ ਦੇ ਚਾਲਕਾਂ ਨੂੰ ਮੌਕੇ ‘ਤੇ ਚਲਾਨ ਕੀਤੇ ਗਏ ਤੇ ਸਰਕਾਰੀ ਨਿਯਮਾਂ ਅਨੁਸਾਰ ਉਨ੍ਹਾਂ ਕੋਲੋਂ ਜੁਰਮਾਨੇ ਦੀ ਰਕਮ ਮੌਕੇ ‘ਤੇ ਵਸੂਲੀ ਕੀਤੀ ਗਈ | ਰੀਜ਼ਨਲ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵਲੋਂ ਓਵਰਲੋਡ ਗੱਡੀਆਂ ਵਿਰੁੱਧ ਜ਼ੀਰੋ ਟਾਰਲੈਂਸ ਦੀ ਨੀਤੀ ਅਪਣਾਈ ਗਈ ਹੈ ਤੇ ਪੂਰੇ ਵਿਭਾਗ ਵਲੋਂ ਓਵਰਲੋਡ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਿਰਧਾਰਿਤ ਸੀਮਾ ਤੋਂ ਵੱਧ ਭਾਰ ਲੱਦਣ ਵਾਲੇ ਗੱਡੀਆਂ ਦੇ ਚਲਾਨ ਕਰਕੇ ਜੁਰਮਾਨੇ ਵਸੂਲੇ ਜਾ ਰਹੇ ਹਨ ਜੋ ਭਵਿੱਖ ਵਿਚ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਰਧਾਰਿਤ ਲੋਡ ਅਨੁਸਾਰ ਹੀ ਸਮਾਨ ਲੱਦਣ |

ਪਿਛਲੀ ਖ਼ਬਰ ਖੇਤਾਂ ਵਿਚ ਕੰਮ ਕਰਦੇ ਸਮੇਂ ਦਵਾਈ ਵਾਲੇ ਡੱਬੇ ’ਚ ਪਾਣੀ ਪੀਣ ਕਾਰਨ ਇਕ ਨੌਜਵਾਨ ਦੀ ਹਾਲਤ ਖ਼ਰਾਬ ਅਗਲੀ ਖ਼ਬਰ ਪਿੰਡ ਦਾ ਨਿਕਾਸੀ ਪਾਣੀ ਛੱਪੜ ’ਚ ਵਧਣ ਕਾਰਨ ਸੜਕ ਟੁੱਟਣ ਕਿਨਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।