12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਿੰਡ ਦਾ ਨਿਕਾਸੀ ਪਾਣੀ ਛੱਪੜ ’ਚ ਵਧਣ ਕਾਰਨ ਸੜਕ ਟੁੱਟਣ ਕਿਨਾਰੇ

ਅਜੀਤ ਡੈਸਕ 25-06-2026


ਫੱਤੂਢੀਂਗਾ, 24 ਜੂਨ (ਬਲਜੀਤ ਸਿੰਘ)-ਬਲਾਕ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਮਿਆਣੀ ਬੋਲਾ ਦਾ ਗੰਦਾ ਪਾਣੀ ਪਿੰਡ ਦੇ ਕੋਲੋਂ ਲੰਘਦੇ ਕਾਲਣੇ ਵਿਚ ਛੱਪੜ ਦੇ ਰੂਪ ਵਿਚ ਪਾਇਆ ਜਾ ਰਿਹਾ ਹੈ ਜਿਸ ਦਾ ਏਰੀਆ ਘੱਟ ਹੋਣ ਕਾਰਨ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਕੋਲ ਦੀ ਲੰਘਦੇ ਲਿੰਕ ਰੋਡ ਦੇ ਬਰਾਬਰ ਪਹੁੰਚਿਆ ਹੋਇਆ ਹੈ | ਜਿਸ ਕਾਰਨ ਸੜਕ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ|ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆਂਦਾ ਗਿਆ ਹੈ ਕਿ ਬਰਸਾਤਾਂ ਦੇ ਪਾਣੀ ਦੇ ਨਿਕਾਸ ਵਾਸਤੇ ਕਈ ਸਾਲਾਂ ਤੋਂ ਇਸ ਕਾਲਣੇ ਨੂੰ ਏਰੀਏ ਦੇ ਵੱਖ ਵੱਖ ਪਿੰਡਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਖੇਤੀ ਕੀਤੀ ਜਾ ਰਹੀ ਹੈ ,ਉਨ੍ਹਾਂ ਦੱਸਿਆ ਕਿ ਪਿੰਡ ਮਿਆਣੀ ਬੋਲਾ ਦਾ ਸਮੁੱਚਾ ਗੰਦਾ ਪਾਣੀ ਇਸ ਕਾਲਣੇ ਵਿਚ ਬੰਨ੍ਹ ਮਾਰ ਕੇ ਪਾਇਆ ਗਿਆ ਹੈ ਤੇ ਜਿਸ ਕਾਰਨ ਇਸ ਕੋਲੋਂ ਪਿੰਡ ਦੇਸਲ ਨੂੰ ਜਾਂਦੀ ਲਿੰਕ ਸੜਕ ਦੇ ਉੱਪਰ ਬਣੀ ਪੁਲੀ ਨੂੰ ਵੀ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੰਨ੍ਹ ਨੂੰ ਤੁੜਵਾ ਕੇ ਪਾਣੀ ਦਾ ਪੱਧਰ ਨੀਵਾਂ ਕੀਤਾ ਜਾਵੇ |

ਪਿਛਲੀ ਖ਼ਬਰ ਰਿਜਨਲ ਟਰਾਂਸਪੋਰਟ ਅਫ਼ਸਰ ਨੇ ਪੰਜ ਓਵਰਲੋਡ ਗੱਡੀਆਂ ਦੇ ਚਲਾਨ ਕਰਕੇ ਮੌਕੇ ‘ਤੇ ਜੁਰਮਾਨਾ ਵਸੂਲਿਆ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਈ ਲਹਿੰਦੇ ਪੰਜਾਬ ਦੇ ਲਘੂ ਨਾਵਲ ‘ਸ਼ਿਕਾਰਨ’ ‘ਤੇ ਗੋਸ਼ਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।