ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ,
ਤੰਬਾਕੂ ਤੇ ਗੋਲੀਆਂ ਬਰਾਮਦ ਕਪੂਰਥਲਾ, 11 ਸਤੰਬਰ (ਸਡਾਨਾ)-ਮਾਡਰਨ ਜੇਲ੍ਹ ਵਿਚੋਂ ਮੋਬਾਈਲ ਫੋਨ, ਤੰਬਾਕੂ ਤੇ ਗੋਲੀਆਂ ਮਿਲਣ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ਸਬੰਧੀ ਦਿੱਤੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਜੋਗਿੰਦਰਪਾਲ ਤੇ ਧੀਰਜ ਕੁਮਾਰ ਨੇ ਦੱਸਿਆ ਕਿ ਬੈਰਕਾਂ ਦੀ ਜਾਂਚ ਦੌਰਾਨ 4 ਮੋਬਾਈਲ ਫੋਨ, ਦੋ ਬੈਟਰੀਆਂ, 15 ਪੈਕਟ ਤੰਬਾਕੂ ਤੇ 680 ਗੋਲੀਆਂ ਬਰਾਮਦ ਹੋਈਆਂ | ਜਿਸ ਤਹਿਤ ਹਵਾਲਾਤੀ ਸਾਹਿਲ ਉਰਫ ਸਾਹੂ ਤੇ ਨਵਜੋਤ ਸਿੰਘ ਉਰਫ ਮਨੀ ਬਾਬਾ ਵਾਸੀ ਮੁਸ਼ਕਵੇਦ ਨੂੰ ਨਾਮਜ਼ਦ ਕੀਤਾ ਹੈ | ਜਿਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |
ਅਜੀਤ ਡੈਸਕ
12-09-2026