20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪਿੰਡ ਰਾਮਗੜ੍ਹ ਵਿਖੇ ਪੀਰ ਬਾਬਾ ਦੀਨ ਸ਼ਾਹ ਦਾ ਸਾਲਾਨਾ ਮੇਲਾ ਅੱਜ

ਅਜੀਤ ਡੈਸਕ 24-06-2026


ਭੁਲੱਥ, 23 ਜੂਨ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਪੀਰ ਬਾਬਾ ਦੀਨ ਸ਼ਾਹ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਬੂਟਾ ਸਿੰਘ ਦੇ ਪਰਿਵਾਰ ਵੱਲੋਂ ਅੱਜ 24 ਜੂਨ ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲਾ ਪ੍ਰਬੰਧਕ ਜਸਵਿੰਦਰ ਸਿੰਘ ਬੈਲਜੀਅਮ ਨੇ ਦੱਸਿਆ ਕਿ ਇਸ ਮੌਕੇ ਤੇ ਸਭ ਤੋਂ ਪਹਿਲਾਂ ਦਰਬਾਰ ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਏਗੀ ਉਪਰੰਤ ਖੁੱਲੇ ਪੰਡਾਲ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਸੂਫ਼ੀ ਗਾਇਕ ਸਰਦਾਰ ਅਲੀ, ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਅਤੇ ਹੋਰ ਕਲਾਕਾਰ ਆਪੋ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਮੇਲੇ ਦੌਰਾਨ ਵਿਧਾਇਕ ਸੁਖਪਾਲ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਸਟੇਜ ਦਾ ਸੰਚਾਲਨ ਪ੍ਰਸਿੱਧ ਐਂਕਰ ਬਲਦੇਵ ਸਿੱਧੂ ਦੁਆਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਆਏ ਹੋਏ ਮੋਹਤਬਰ ਵਿਅਕਤੀ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਦਰਬਾਰ ਬਾਬਾ ਜਾਹਰ ਬਲੀ ਸਰਕਾਰ ਦਾ ਸਾਲਾਨਾ ਮੇਲਾ ਸ਼ੁਰੂ, ਗਾਇਕੀ ਦਾ ਅਖਾੜਾ ਕੱਲ੍ਹ ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ (ਬ) ਵਲੋਂ ਅੱਜ ਨੂੰ ਕੀਤੀ ਜਾਣ ਵਾਲੀ ਡਿਬੇਟ ਵਿਚ ‘ਆਪ’ ਦੇ ਸੀਨੀਅਰ ਆਗੂਆਂ ਨੂੰ ਸ਼ਾਮਿਲ ਹੋਣ ਦਾ ਸੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।