12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪੰਜਾਬ ’ਚ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ-ਜਗਜੀਤ ਸਿੰਘ ਸ਼ੰਮੀ

ਅਜੀਤ ਡੈਸਕ 22-06-2026

ਕਪੂਰਥਲਾ, 21 ਜੂਨ (ਵਿ.ਪ੍ਰ.)-ਵਾਰਡ ਨੰਬਰ 42 ਤੋਂ ਸ਼ੋ੍ਮਣੀ ਅਕਾਲੀ ਦਲ (ਬ) ਦੀ ਜੇਤੂ ਕੌਂਸਲਰ ਵੀਨਾ ਅਟਵਾਲ ਤੇ ਰਾਜੂ ਅਟਵਾਲ ਵਲੋਂ ਵਾਰਡ ਦੇ ਵੋਟਰਾਂ ਦੇ ਧੰਨਵਾਦ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਗੁਰਦੁਆਰਾ ਸਾਹਿਬ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜੈ ਦੁਰਗਾ ਜਗਰਾਤਾ ਕਮੇਟੀ ਵਲੋਂ ਕੌਂਸਲਰ ਵੀਨਾ ਅਟਵਾਲ, ਰਾਜੂ ਅਟਵਾਲ, ਕੌਂਸਲਰ ਕੋਮਲ ਗਾਗਾ, ਕੌਂਸਲਰ ਅਮਰਦੀਪ ਸਿੰਘ ਗੁਜਰਾਲ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸੂਬਾਈ ਆਗੂ ਜੀਆ ਲਾਲ ਨਾਹਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਜਥੇਦਾਰ ਜਗਜੀਤ ਸਿੰਘ ਸ਼ੰਮੀ ਨੇ ਰਾਜੂ ਅਟਵਾਲ ਦੇ ਪਰਿਵਾਰ ਵਲੋਂ ਸਮਾਗਮ ਵਿਚ ਸ਼ਾਮਲ ਹੋਈਆਂ ਸੰਗਤਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਆਸ ਪ੍ਰਗਟ ਕੀਤੀ ਕਿ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ | ਇਸ ਮੌਕੇ ਜਸਪਾਲ ਨਾਹਰ, ਪਿ੍ੰਸ ਨਾਹਰ, ਦਮਨ ਕਾਕਾ, ਦੀਪੂ ਜਲੰਧਰ, ਰਕੇਸ਼ ਕੁਮਾਰ, ਗੁਰਪਾਲ ਸਿੰਘ, ਸਤਨਾਮ ਸਿੰਘ, ਹਰੀਸ਼ ਕੁਮਾਰ, ਰੇਸ਼ਮ ਸਿੰਘ, ਧਰਮਵੀਰ ਸਿੰਘ, ਰਾਜਾ ਸਿੰਘ, ਮੋਹਣ ਸਿੰਘ, ਪ੍ਰੇਮ ਕੁਮਾਰ, ਦੀਪਕ ਕੁਮਾਰ, ਬੀਬੀ ਸਾਧਨਾ, ਬੀਬੀ ਬਲਵਿੰਦਰ ਕੌਰ, ਬੀਬੀ ਗੁਰਬਖ਼ਸ਼ ਕੌਰ, ਵੀਰ ਕੌਰ, ਅਮਰਜੀਤ ਕੌਰ, ਬੀਬੀ, ਪਿੰਟਾ, ਬੀਬੀ ਰਮਨ, ਬੀਬੀ ਕਮਲਾ, ਬੀਬੀ ਧੀਰ ਤੋਂ ਇਲਾਵਾ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ’ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਗੁਆਂਢੀ ਮੁਲਕਾਂ ਦੀਆਂ 1350 ਰਿਆਲ ਵਿਚ ਵੇਚੀਆਂ ਜਾ ਰਹੀਆਂ ਲੜਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।