12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਘਰ ’ਚੋਂ ਸਾਮਾਨ ਚੋਰੀ ਹੋਣ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 22-06-2026


ਫਗਵਾੜਾ, 21 ਜੂਨ (ਹਰਜੋਤ ਸਿੰਘ ਚਾਨਾ)-ਘਰ ‘ਚੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ ‘ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 303(2) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਰੇਖਾ ਧਿਮਾਨ ਪਤਨੀ ਰਾਮ ਲਾਲ ਧਿਮਾਨ ਵਾਸੀ ਮੁਹੱਲਾ ਸੰਤੋਖੁਪਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਨ੍ਹਾਂ ਦੇ ਘਰ ਨਨੂੰ ਨਾਮੀ ਨੌਜਵਾਨ ਆਇਆ ਤੇ ਕਹਿਣ ਲੱਗਾ ਕਿ ਉਸ ਨੇ ਘਰ ਚੌਂਕੀ ਕਰਵਾਉਣੀ ਹੈ ਤੇ ਤੁਸੀਂ ਪਾਣੀ ਦੀ ਸੇਵਾ ਕਰ ਦਿ� ਜਦੋਂ ਉਹ ਆਪਣੀ ਅਲਮਾਰੀ ‘ਚੋਂ ਪੈਸੇ ਕੱਢ ਕੇ ਬਾਥਰੂਮ ਲਈ ਗਈ ਤਾਂ ਉਕਤ ਨੌਜਵਾਨ ਉਸ ਦੇ ਹੈੱਡ ਬੈਗ ‘ਚੋਂ ਦੋ ਸੋਨੇ ਦੇ ਕੜੇ, ਇੱਕ ਸੋਨੀ ਦੀ ਚੈਨੀ, ਇੱਕ ਮੁੰਦਰੀ, ਇੱਕ ਜੋੜਾ ਟੋਪਸ, ਚਾਂਦੀ ਦੀਆਂ ਵੰਗਾਂ, ਇੱਕ ਕੜਾ ਚਾਂਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ | ਜਿਸ ਸਬੰਧ ‘ਚ ਪੁਲਿਸ ਨੇ ਨਨੂੰ ਤੇ ਰਮਨ ਵਾਸੀਆਨ ਨੇੜੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਗਰੀਨ ਲੈਂਡ ਫਗਵਾੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਰਾਣੀਪੁਰ ਦੇ ਪੀਰ ਬਾਬਾ ਬਾਵਾ ਖ਼ਾਨ ਵਿਖੇ ਦੋ ਦਿਨਾਂ ਜੋੜ ਮੇਲਾ ਸਮਾਪਤ ਅਗਲੀ ਖ਼ਬਰ ਫਗਵਾੜਾ ਦੇ ਲੋਕਾਂ ਲਈ ਵੱਡਾ ਫ਼ੈਸਲਾ, ਏ.ਡੀ.ਸੀ. ਹੁਣ ਕਰਨਗੇ ਸਰਕਾਰੀ ਦਫ਼ਤਰਾਂ ਦੀ ਨਿਗਰਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।