04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਮਰਜੀਤ ਸਿੰਘ ਰੁੜਕੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

ਅਜੀਤ ਡੈਸਕ 03-06-2026
ਹੁਸੈਨਪੁਰ, 2 ਜੂਨ (ਤਰਲੋਚਨ ਸਿੰਘ ਸੋਢੀ)-36 ਸਾਲ 11 ਮਹੀਨੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਸੀਨੀਅਰ ਟੈਕਨੀਸ਼ੀਅਨ ਵਜੋਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਬੇਦਾਗ਼ ਰਹਿ ਕੇ ਸਰਕਾਰੀ ਨੌਕਰੀ ਕਰਕੇ ਸੇਵਾ ਮੁਕਤ ਹੋਏ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਸਾਬਕਾ ਮੀਤ ਪ੍ਰਧਾਨ ਤੇ ਮੌਜੂਦਾ ਸਲਾਹਕਾਰ ਅਮਰਜੀਤ ਸਿੰਘ ਰੁੜਕੀ ਨੂੰ ਸਕੇ ਸਬੰਧੀਆਂ ਅਤੇ ਸੱਜਣਾਂ ਮਿੱਤਰਾਂ ਵੱਲੋਂ ਸਾਂਝੇ ਤੌਰ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਜਿਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਤੇ ਐਸ.ਸੀ.ਐਸ.ਟੀ. ਐਸੋਸੀਏਸ਼ਨ ਆਰ.ਸੀ.ਐਫ਼. ਤੇ ਹੋਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਜਿਨ੍ਹਾਂ ਵਿਚ ਇੰਜ. ਜੀਤ ਸਿੰਘ, ਹਰਬੰਸ ਸਿੰਘ, ਨਰੇਸ਼ ਕੁਮਾਰ ਜਸਵਿੰਦਰ ਸਿੰਘ, ਪਿ੍ਥੀ ਸਿੰਘ, ਵਿੱਕੀ ਕੁਮਾਰ, ਵੇਦ ਪ੍ਰਕਾਸ਼, ਸੰਧੂਰਾ, ਦਲਵਾਰਾ ਸਿੰਘ, ਹਰਦੀਪ ਸਿੰਘ, ਰੂਪ ਲਾਲ, ਰਜਿੰਦਰ ਸਿੰਘ, ਸਤਪਾਲ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ, ਰਸ਼ਪਾਲ ਸਿੰਘ, ਦੌਲਤ ਰਾਮ, ਕਰਨਵੀਰ ਸਿੰਘ, ਰੋਬਿਨ ਸਿੰਘ, ਗੁਰਬਚਨ ਸਿੰਘ, ਅਮਰਜੀਤ ਕੌਰ ਯੂ.ਕੇ., ਨਿਰੰਜਨ ਯੂ.ਕੇ., ਅਮਨਜੋਤ ਯੂ.ਕੇ, ਪਰਮਜੀਤ ਕੌਰ ਯੂ.ਕੇ, ਕੁਲਦੀਪ ਰਾਏ, ਨਰੇਸ਼ ਕੁਮਾਰ ਲਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਕੇ ਸਬੰਧੀਆਂ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਅਮਰਜੀਤ ਸਿੰਘ ਰੁੜਕੀ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿਚ ਉਨ੍ਹਾਂ ਵਿਦਾਇਗੀ ਪਾਰਟੀ ਵਿਚ ਸ਼ਾਮਿਲ ਇਕੱਤਰ ਸੱਜਣਾਂ ਮਿੱਤਰਾਂ ਅਤੇ ਸਕੇ ਸਬੰਧੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜ਼ਿੰਦਗੀ ਦੇ ਪਲ ਉਸ ਨੂੰ ਹਮੇਸ਼ਾ ਯਾਦ ਰਹਿਣਗੇ |
ਪਿਛਲੀ ਖ਼ਬਰ ਸੰਤ ਅਵਤਾਰ ਸਿੰਘ ਯਾਦਗਾਰੀ ਕੁਸ਼ਤੀ ਛਿੰਝ ਮੇਲਾ ਸੀਚੇਵਾਲ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਇੰਡੀਅਨ ਟੇਲੈਂਟ ਉਲੰਪੀਆਡ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ 67 ਵਿਦਿਆਰਥੀ ਕਲਾਸ ਟਾਪਰ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।