12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸਵਾਮੀ ਪਰਮਾਨੰਦ ਮਹਾਰਾਜ ਤੇ ਸਵਾਮੀ ਗੋਪਾਲ ਦਾਸ ਦੀ ਸਾਲਾਨਾ ਬਰਸੀ ਅੱਜ ਤੇ ਕੱਲ੍ਹ

ਅਜੀਤ ਡੈਸਕ 30-05-2026
ਭੁਲੱਥ, 29 ਮਈ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਸਥਿਤ ਸ਼੍ਰੀ ਮੋਤੀ ਰਾਮ ਆਸ਼ਰਮ ਪਰਮਾਨੰਦ ਕੁਟੀਆ ਵਿਖੇ ਸ਼੍ਰੀ 108 ਸਵਾਮੀ ਪਰਮਾਨੰਦ ਮਹਾਰਾਜ ਜੀ ਦੀ 56ਵੀਂ ਅਤੇ ਸ਼੍ਰੀ ਸਵਾਮੀ ਗੋਪਾਲ ਦਾਸ ਮਹਾਰਾਜ ਜੀ ਦੀ 29ਵੀਂ ਸਾਲਾਨਾ ਬਰਸੀ 30 ਤੇ 31 ਮਈ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ਰਮ ਪ੍ਰਬੰਧਕਾਂ ਨੇ ਦੱਸਿਆ ਕਿ 30 ਮਈ ਨੂੰ ਸਵੇਰੇ ਪਰਮਾਨੰਦ ਕੁਟੀਆ ਵਿਖੇ ਸ਼੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕੀਤੇ ਜਾਣਗੇ | ਰਾਤ ਸਮੇਂ ਮਹਾਮਾਈ ਦੀ ਚੌਂਕੀ ਕਰਵਾਈ ਜਾਵੇਗੀ, ਜਿਸ ਵਿਚ ਦੀਪਸਾਜ ਐਂਡ ਪਾਰਟੀ ਜਲੰਧਰ ਵੱਲੋਂ ਮਾਤਾ ਜੀ ਦੇ ਭਜਨਾਂ ਅਤੇ ਗੁਣਗਾਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | 31 ਮਈ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਗਾਇਣ ਹੋਵੇਗਾ ਅਤੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ | ਇਸ ਮੌਕੇ ਕੁਟੀਆ ਦੇ ਸੇਵਾਦਾਰ ਬਾਬਾ ਜੋਤੀ ਸਰਨਾਨੰਦ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸਮੂਹ ਸੰਗਤ ਨੂੰ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ |

ਪਿਛਲੀ ਖ਼ਬਰ ਪਿੰਡ ਢੱਕ ਪੰਡੋਰੀ ਵਿਖੇ ਸਰਕਾਰੀ ਹਦਾਇਤਾਂ ਨੂੰ ਟਿੱਚ ਸਮਝ ਕੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ <br/> ਅਗਲੀ ਖ਼ਬਰ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਖੇ 31 ਨੂੰ ਮਨਾਇਆ ਜਾਵੇਗਾ ਪੂਰਨਮਾਸ਼ੀ ਦਾ ਦਿਹਾੜਾ-ਬਾਬਾ ਮਨਜੀਤ ਸਿੰਘ ਬੇਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।