05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਿਰਮਲ ਅਰਪਨ, ਮੁਖਤਾਰ ਗਿੱਲ, ਵਿਸ਼ਾਲ ਅਤੇ ਸਤਨਾਮ ਚਾਨਾ ਨੂੰ ਮਿਲਣਗੇ 'ਕਲਮ ਪੁਰਸਕਾਰ <br/>

ਅਜੀਤ ਡੈਸਕ 24-05-2026
ਫਗਵਾੜਾ, 23 ਮਈ (ਅਸ਼ੋਕ ਕੁਮਾਰ ਵਾਲੀਆ)-ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ 21ਵੇਂ 'ਕਲਮ' ਪੁਰਸਕਾਰਾਂ ਦਾ ਐਲਾਨ ਕਰਦਿਆਂ 'ਕਲਮ' ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਦੱਸਿਆ ਕਿ 'ਕਲਮ' ਦੇ ਚੇਅਰਮੈਨ ਸੁਖਵਿੰਦਰ ਕੰਬੋਜ, ਕੋ-ਚੇਅਰਮੈਨ ਕੁਲਵਿੰਦਰ ਅਤੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਿਚ ਚੋਣ ਕਮੇਟੀ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਕਿਰਤ-ਕੁੰਭ 'ਕਲਮ' ਪੁਰਸਕਾਰ ਬਹੁ-ਵਿਧਾਈ ਲੇਖਕ ਨਿਰਮਲ ਅਰਪਨ ਨੂੰ ਦਿੱਤਾ ਜਾਵੇਗਾ ਜਦੋਂ ਕਿ 'ਤਲਵਿੰਦਰ ਦੀ ਤਰੰਗ ਕਲਮ ਪੁਰਸਕਾਰ' ਉੱਘੇ ਕਹਾਣੀਕਾਰ ਮੁਖਤਾਰ ਗਿੱਲ ਨੂੰ , ਡਾ. ਕੇਸਰ ਸਿੰਘ ਕੇਸਰ ਯਾਦਗਾਰੀ 'ਇਲਮੇ-ਅੱਵਲ ਕਲਮ ਪੁਰਸਕਾਰ, ਸਤਨਾਮ ਚਾਨਾ ਅਤੇ 'ਰਿਸੀ-ਰਮਨ ਦੀ ਰੌਂ ਕਲਮ ਪੁਰਸਕਾਰ' ਸਾਇਰ ਵਿਸਾਲ ਨੂੰ ਭੇਟ ਕੀਤਾ ਜਾਵੇਗਾ | ਇਹ ਪੁਰਸਕਾਰ 'ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ ਫੋਕਲੋਰ ਰੀਸਰਚ ਅਕੈਡਮੀ, ਅੰਮਿ੍ਤਸਰ ਦੇ ਸਹਿਯੋਗ ਨਾਲ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਵਿਚ 15 ਜੂਨ ਨੂੰ ਵਿਰਸਾ ਵਿਹਾਰ ਅੰਮਿ੍ਤਸਰ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ |

ਪਿਛਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਚ ਕਰਵਾਈ ਅੱਗ ਸੁਰੱਖਿਆ ਮੌਕਡਿ੍ੱਲ ਅਗਲੀ ਖ਼ਬਰ ਗਲਤ ਦਵਾਈ ਖਾਣ ਕਾਰਨ ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।