05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗਲਤ ਦਵਾਈ ਖਾਣ ਕਾਰਨ ਇਕ ਵਿਅਕਤੀ ਦੀ ਮੌਤ

ਅਜੀਤ ਡੈਸਕ 24-05-2026
ਕਪੂਰਥਲਾ, 23 ਮਈ (ਅਮਨਜੋਤ ਸਿੰਘ ਵਾਲੀਆ)-ਆਰ.ਸੀ.ਐਫ. ਦੇ ਇਕ ਮੁਲਾਜ਼ਮ ਵਲੋਂ ਬੀਤੇ ਦਿਨੀਂ ਘਰ ਵਿਚ ਪਈ ਕੋਈ ਦਵਾਈ ਖਾ ਲਈ ਜਿਸ ਕਾਰਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਮਾਰ ਸਾਗਰ ਸੋਨੀਆ ਪੁੱਤਰ ਅਨਿਲ ਸੋਨੀਆ ਵਾਸੀ ਆਰ.ਸੀ.ਐਫ. ਜੋ ਕਿ ਟੈਕਨੀਸ਼ੀਅਨ ਵਜੋਂ ਆਰ.ਸੀ.ਐਫ. ਵਿਚ ਹੀ ਕੰਮ ਕਰਦਾ ਸੀ | ਜੋ ਕਿ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਸਨੇ ਘਰ ਵਿਚ ਪਈ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ ਜਿਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਜਿਸਦੀ ਲਾਸ਼ ਨੂੰ ਕਬਜ਼ੇ ਵਿਚ ਲੈ ਮਿ੍ਤਕ ਵਿਅਕਤੀ ਦੀ ਪਤਨੀ ਸ਼ਿਖਾ ਸੋਨੀਆ ਦੇ ਬਿਆਨਾਂ 'ਤੇ ਬੀ.ਐੱਨ.ਐੱਸ. 194 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਸੌਂਪ ਦਿੱਤੀ ਗਈ |
ਪਿਛਲੀ ਖ਼ਬਰ ਨਿਰਮਲ ਅਰਪਨ, ਮੁਖਤਾਰ ਗਿੱਲ, ਵਿਸ਼ਾਲ ਅਤੇ ਸਤਨਾਮ ਚਾਨਾ ਨੂੰ ਮਿਲਣਗੇ 'ਕਲਮ ਪੁਰਸਕਾਰ <br/> ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੀ ਚੋਣ ਵਿਚ 73373 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।