04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਝੋਨੇ ਦੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ, ਵੱਡੇ ਜਾਨੀ ਨੁਕਸਾਨ ਤੋਂ ਬਚਾਅ

ਅਜੀਤ ਡੈਸਕ 24-05-2026
ਬੇਗੋਵਾਲ/ਨਡਾਲਾ 23 ਮਈ (ਸੁਖਜਿੰਦਰ ਸਿੰਘ, ਰਘਬਿੰਦਰ ਸਿੰਘ)-ਨਡਾਲਾ-ਬੇਗੋਵਾਲ ਸੜਕ 'ਤੇ ਅੱਡਾ ਸਿਕਰੀ ਵਿਖੇ ਅੱਜ ਦੁਪਹਿਰ ਕਰੀਬ 12:15 ਵਜੇ ਝੋਨੇ ਦੀ ਪਰਾਲੀ ਨਾਲ ਲੱਦੀ ਇਕ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ | ਜਿਸ ਕਾਰਨ ਅੱਗ ਲੱਗਣ ਨਾਲ ਇਲਾਕੇ ਵਿਚ ਹੜਕੰਪ ਮੱਚ ਗਿਆ ਅਤੇ ਕਰੀਬ 45 ਮਿੰਟ ਤੱਕ ਆਵਾਜਾਈ ਪ੍ਰਭਾਵਿਤ ਰਹੀ | ਅੱਗ ਇੰਨੀ ਭਿਆਨਕ ਸੀ ਕਿ ਉਸਦੀਆਂ ਲਪਟਾਂ ਆਸਮਾਨ ਛੂਹ ਰਹੀਆਂ ਸਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੈਕਟਰ-ਟਰਾਲੀ ਚਾਲਕ ਅਲੀ ਨੇ ਦੱਸਿਆ ਕਿ ਉਹ ਦੋਲੋਵਾਲ ਨੇੜੇ ਬਣੇ ਡੰਪ ਤੋਂ ਝੋਨੇ ਦੀ ਪਰਾਲੀ ਲੱਦ ਕੇ ਵਾਇਆ ਬੇਗੋਵਾਲ-ਟਾਂਡਾ ਭੋਗਪੁਰ ਮਿੱਲ ਵੱਲ ਜਾ ਰਹੇ ਸਨ ਕਿ ਅੱਡਾ ਸਿਕਰੀ ਨੇੜੇ ਪਹੁੰਚਦੇ ਹੀ ਟਰਾਲੀ ਵਿਚ ਅਚਾਨਕ ਅੱਗ ਭੜਕ ਉੱਠੀ | ਅੱਗ ਨੇ ਕੁਝ ਹੀ ਸਮੇਂ ਵਿਚ ਪਰਾਲੀ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਦੌਰਾਨ ਟਰੈਕਟਰ ਨੂੰ ਬੜੀ ਹੀ ਫੁਰਤੀ ਨਾਲ ਟਰਾਲੀ ਤੋਂ ਵੱਖ ਕੀਤਾ ਤਾਂ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਇਸ ਦੌਰਾਨ ਸੂਚਨਾ ਮਿਲਦੇ ਹੀ ਭੁਲੱਥ, ਬੇਗੋਵਾਲ ਤੋਂ ਫਾਇਰਬਿ੍ਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਸਮੇਂ ਸਿਰ ਕਾਰਵਾਈ ਹੋਣ ਕਾਰਨ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਅੱਗ ਕਾਰਨ ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਾਅਦ ਵਿਚ ਜੇਸੀਬੀ ਮਸ਼ੀਨ ਦੀ ਮਦਦ ਨਾਲ ਸੜਕ ਤੋਂ ਸੜੀ ਹੋਈ ਪਰਾਲੀ ਹਟਾ ਕੇ ਰਸਤਾ ਸਾਫ਼ ਕੀਤਾ ਗਿਆ, ਜਿਸ ਤੋਂ ਬਾਅਦ ਆਵਾਜਾਈ ਮੁੜ ਸੁਚਾਰੂ ਹੋ ਸਕੀ |
ਪਿਛਲੀ ਖ਼ਬਰ ਪਿੰਡ ਰਾਮਪੁਰ ਖਲਿਆਣ ਦੇ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕੀਤੀ, ਜ਼ਖ਼ਮੀ <br/> ਅਗਲੀ ਖ਼ਬਰ ਸਪੈਸ਼ਲ ਟਾਸਕ ਫੋਰਸ ਵਲੋਂ ਸਹਿਕਾਰੀ ਸਭਾਵਾਂ ਤੇ ਨਿੱਜੀ ਡੀਲਰਾਂ ਦੇ ਸਟਾਕ ਦੀ ਬਾਰੀਕੀ ਨਾਲ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।