08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਅਮਰੀਕਾ 'ਚ ਬਣੇ ਸੀ.ਐੱਮ.ਓ.

ਅਜੀਤ ਡੈਸਕ 09-05-2026
ਖਲਵਾੜਾ, 8 ਮਈ (ਮਨਦੀਪ ਸਿੰਘ ਸੰਧੂ)-ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਪੁੱਤਰ ਲੇਟ ਮਲਕੀਤ ਚੰਦ ਬੰਗੜ ਨੂੰ ਅਮਰੀਕਾ ਦੇ ਫਰਿਜਨੋ (ਕੈਲਿਫੋਰਨੀਆ) ਵਿਚ ਚੀਫ਼ ਮੈਡੀਕਲ ਅਫ਼ਸਰ (ਸੀ.ਐਮ.ਓ.) ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਡਾ. ਸਤਨਾਮ ਸਿੰਘ ਦੀ ਇਸ ਪ੍ਰਾਪਤੀ ਨੂੰ ਲੈ ਕੇ ਸਿਰਫ਼ ਪਰਿਵਾਰ ਹੀ ਮਾਣ ਮਹਿਸੂਸ ਨਹੀਂ ਕਰ ਰਿਹਾ ਸਗੋਂ ਪਿੰਡ ਲੱਖਪੁਰ ਅਤੇ ਨਾਲ ਲੱਗਦੇ ਪਿੰਡਾਂ 'ਚ ਵੀ ਖ਼ੁਸ਼ੀ ਦੀ ਲਹਿਰ ਹੈ | ਡਾ. ਸਤਨਾਮ ਸਿੰਘ ਦੇ ਭਰਾ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਡਾ. ਸਤਨਾਮ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲੱਖਪੁਰ ਦੇ ਹੀ ਪ੍ਰਾਇਮਰੀ ਅਤੇ ਸੀ.ਸੈ. ਸਕੂਲ ਤੋਂ ਪ੍ਰਾਪਤ ਕੀਤੀ ਸੀ | ਉਨ੍ਹਾਂ ਨੇ ਮੈਡੀਕਲ ਦੀ ਡਿਗਰੀ ਡੀ.ਐਮ.ਸੀ. ਲੁਧਿਆਣਾ ਤੋਂ ਹਾਸਲ ਕੀਤੀ ਅਤੇ ਫਿਰ ਸਾਲ 2000 ਵਿਚ ਅਮਰੀਕਾ ਚਲੇ ਗਏ ਸਨ | ਜਿੱਥੇ ਉਹ ਐਮ.ਡੀ., ਐਮ.ਬੀ.ਬੀ.ਐਸ. ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ | ਜਿਨ੍ਹਾਂ ਨੂੰ ਹੁਣ ਚੀਫ਼ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਡਾ. ਸਤਨਾਮ ਸਿੰਘ ਸ਼ੁਰੂ ਤੋਂ ਹੀ ਮਿਹਨਤੀ ਸੁਭਾਅ ਵਾਲੇ ਅਤੇ ਮੈਡੀਕਲ ਸਾਇੰਸ ਵਿਚ ਦਿਲਚਸਪੀ ਰੱਖਦੇ ਸਨ | ਉਨ੍ਹਾਂ ਦੀ ਇਸ ਪ੍ਰਾਪਤੀ ਨੇ ਸਿਰਫ਼ ਬੰਗੜ ਪਰਿਵਾਰ ਨੂੰ ਹੀ ਨਹੀਂ ਸਗੋਂ ਫਗਵਾੜਾ ਅਤੇ ਪੰਜਾਬ ਦੇ ਨਾਲ ਹੀ ਭਾਰਤ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ | ਪਿੰਡ ਵਾਸੀਆਂ ਅਤੇ ਡਾ. ਸਤਨਾਮ ਸਿੰਘ ਬੰਗੜ ਦੇ ਪੁਰਾਣੇ ਸਾਥੀਆਂ ਨੇ ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਜਿੱਥੇ ਇੱਕ ਬਹੁਤ ਹੀ ਕਾਬਿਲ ਡਾਕਟਰ ਹਨ, ਉੱਥੇ ਹੀ ਬਹੁਤ ਨੇਕ ਦਿਲ ਇਨਸਾਨ ਅਤੇ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਦਾ ਜਜ਼ਬਾ ਰੱਖਣ ਵਾਲੀ ਸ਼ਖ਼ਸੀਅਤ ਹਨ | ਜਿਨ੍ਹਾਂ ਵਲੋਂ ਪਿੰਡ ਦੇ ਵਿਕਾਸ ਹੀ ਨਹੀਂ ਬਲਕਿ ਪਿੰਡ ਦੇ ਜਿਸ ਸਕੂਲ ਵਿਚ ਉਨ੍ਹਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ, ਉਸ ਸਕੂਲ ਦੇ ਸੰੁਦਰੀਕਰਨ ਅਤੇ ਹੋਰ ਸਮਾਜਿਕ ਤੇ ਧਾਰਮਿਕ ਖੇਤਰਾਂ ਵਿਚ ਵੀ ਉਨ੍ਹਾਂ ਦਾ ਹਮੇਸ਼ਾ ਵਡਮੁੱਲਾ ਯੋਗਦਾਨ ਰਹਿੰਦਾ ਹੈ |
ਪਿਛਲੀ ਖ਼ਬਰ ਆਖ਼ਰ ਕਦੋਂ ਮੇਨ ਬਾਜ਼ਾਰ ਭੁਲੱਥ ਸੀਵਰੇਜ ਨਿਕਾਸੀ ਸਮੱਸਿਆ ਦਾ ਹੋਵੇਗਾ ਹੱਲ ਅਗਲੀ ਖ਼ਬਰ ਗਰਾਰੀ ਚੌਕ ਤੋਂ ਗੁਰਦੁਆਰਾ ਅੰਤਰਯਾਮਤਾ ਸਾਹਿਬ ਤੱਕ ਨਵੀਂ ਸੜਕ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।