15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਢਿਲਵਾਂ ਦਾ ਵਿਸਾਖੀ ਮੇਲਾ ਸ਼ੁਰੂ

ਅਜੀਤ ਡੈਸਕ 13-04-2026
ਢਿਲਵਾਂ, 12 ਅਪ੍ਰੈਲ (ਗੋਬਿੰਦ ਸੁਖੀਜਾ)-ਬਾਬਾ ਬ੍ਰਹਮ ਦਾਸ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਢਿਲਵਾਂ ਦਾ ਵਿਸਾਖੀ ਮੇਲਾ ਸ਼ੁਰੂ ਹੋ ਗਿਆ | ਬਾਬਾ ਬ੍ਰਹਮ ਦਾਸ ਪ੍ਰਬੰਧਕ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਵਾਲੀਬਾਲ ਟੂਰਨਾਮੈਂਟ ਦੇ ਮੈਚ ਕਰਵਾਏ ਗਏ | ਕਬੱਡੀ ਓਪਨ ਪਿੰਡ ਪੱਧਰ 'ਤੇ 70 ਕਿੱਲੋ ਦੇ ਫਾਈਨਲ ਮੈਚ 14 ਅਪ੍ਰੈਲ ਵਿਸਾਖੀ ਵਾਲੇ ਦਿਨ ਕਰਵਾਏ ਜਾਣਗੇ | ਓਪਨ ਪਿੰਡ ਪੱਧਰ ਦਾ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਦਾ ਦਿੱਤਾ ਜਾਵੇਗਾ | 14 ਅਪ੍ਰੈਲ ਵਿਸਾਖੀ ਵਾਲੇ ਦਿਨ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਰੰਗਲੇ ਸਰਦਾਰ ਤੇ ਮੈਡਮ ਮਾਹੀ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |

ਪਿਛਲੀ ਖ਼ਬਰ ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਕੈਂਪ ਲਗਾਇਆ <br/> ਅਗਲੀ ਖ਼ਬਰ ਅਰਬਨ ਅਸਟੇਟ ਦੇ ਸ੍ਰੀ ਨੀਲ ਕੰਠ ਮੰਦਰ 'ਚ ਖ਼ੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਕੱਲ੍ਹ-ਅਨੁਜ ਆਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।